ਡੀਐਮ ਕਾਲਜ ਮੋਗਾ ਦੇ ਨਵੇਂ ਵਿੱਦਿਅਕ ਸੈਸ਼ਨ 2017-18 ਦੀ ਸ਼ੁਰੂਆਤ

ਮੋਗਾ,27ਜੁਲਾਈ (ਜਸ਼ਨ):ਡੀਐਮ ਕਾਲਜ ਮੋਗਾ ਦੇ ਨਵੇਂ ਵਿੱਦਿਅਕ ਸੈਸ਼ਨ 2017-18 ਦੀ ਸ਼ੁਰੂਆਤ ਅਤੇ ਕਾਲਜ ਕੈਂਪਸ ਵਿੱਚ ਬਣੀ ਹਵਨ ਯੱਗਸ਼ਾਲਾ ਦੇ ਕੀਤੇ ਨਵੀਨੀਕਰਨ ਦੇ ਉਦਘਾਟਨ ਦੇ ਸਬੰਧ ਵਿੱਚ ਅੱਜ ਹਵਨ ਦੀ ਰਸਮ ਅਦਾ ਕੀਤੀ ਗਈ। ਹਵਨ ਵਿੱਚ ਜੱਜਮਾਨ ਦੇ ਤੌਰ ’ਤੇ ਕਾਲਜ ਦੇ ਪਿ੍ਰੰਸੀਪਲ ਪ੍ਰੋ: ਐਸ.ਕੇ. ਸ਼ਰਮਾਂ, ਡੀ.ਐਮ.ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਸ੍ਰਕਿ੍ਰਸ਼ਨ ਗੋਪਾਲ, ਸ੍ਰਮਤੀ ਇੰਦੂ ਪੁਰੀ ਅਤੇ ਮਸ਼ਹੂਰ ਲੇਖਕ ਤੇ ਆਰੀਆ ਸਮਾਜੀ ਸੱਤਪ੍ਰਕਾਸ਼ ਉੱਪਲ ਨੇ ਹਾਜਰੀ ਲਗਵਾਈ। ਹਵਨ ਦੀਆਂ ਰਸਮਾਂ ਆਰੀਆ ਸਮਾਜ ਦੇ ਮੁੱਖ ਪੁਰੋਹਿਤ ਸ੍ਰਦਿਵਾਕਰ ਭਾਰਤੀ ਨੇ ਪੂਰੀਆਂ ਕਰਵਾਈਆਂ। ਇਸ ਸਮੇਂ ਸਵਾਮੀ ਉਕਾਰਾਨੰਦ  ਅਤੇ ਸਵਾਮੀ ਵਿਵੇਕਾਨੰਦ  ਨੇ ਆਪਣੇ ਪ੍ਰਵਚਨਾਂ ਰਾਹੀਂ ਆਏ ਹੋਏ ਮਹਿਮਾਨਾਂ ਨੂੰ ਵੇਦਾਂ ਦੀ ਮਹਿਮਾਂ ਅਤੇ ਜਿੰਦਗੀ ਵਿੱਚ ਵਿਚਰਣ ਦੀ ਕਲਾ ਸਮਝਾਈ। ਇਸ ਸਮੇਂ ਡੀ.ਐਮ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਸ਼੍ਰੀ ਨਰਿੰਦਰ ਸੂਦ, ਅਜੇ ਕੁਮਾਰ, ਸਵਰਨ ਸ਼ਰਮਾ, ਵਿਜੇ ਕੁਮਾਰ ਸਾਥੀ ਆਦਿ, ਆਰੀਆ ਸਮਾਜ ਮੋਗਾ ਦੇ ਮੈਂਬਰ ਸ੍ਰਨਰੋਤਮ ਪੁਰੀ, ਪ੍ਰੇਮ ਮਿੱਤਲ, ਵਿਜੇ ਮਦਾਨ, ਸੁਰੇਸ਼ ਮਲਹੋਤਰਾ, ਪ੍ਰੀਤਮ ਦੇਵ, ਡਾ: ਖੁੱਲਰ, ਡਾ: ਬਾਂਸਲ, ਅਨਿਲ ਗੋਇਲ ਆਦਿ, ਡੀ.ਐਮ.ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਮੈਂਬਰ, ਡੀਐਮ ਕਾਲਜ ਆਫ ਐਜੂਕੇਸ਼ਨ ਦੇ ਪਿ੍ਰਸੀਪਲ ਉਮੇਸ਼ ਧੀਮਾਨ ਅਤੇ ਸਮੂਹ ਸਟਾਫ ਮੈਂਬਰ, ਡੀਐਮ ਕਾਲਜੀਏਟ ਸਕੂਲ ਦੇ ਇੰਚਾਰਜ ਮੈਡਮ ਵਰਿੰਦਰ ਸੋਢੀ ਅਤੇ ਸਮੂਹ ਸਟਾਫ ਮੈਂਬਰ, ਡੀ.ਐਨ. ਮਾਡਲ ਸਕੂਲ ਦੇ ਪਿ੍ਰੰਸੀਪਲ ਮੈਡਮ ਮੋਨਿਕਾ ਗੋਇਲ, ਆਰੀਆ ਮਾਡਲ ਸਕੂਲ ਦੇ ਪਿ੍ਰੰਸੀਪਲ, ਡੀਐਮ ਕਾਲਜ ਦੇ ਰਿਟਾਇਰਡ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ। ਇਸ ਮੌਕੇ  ਸੱਤਪ੍ਰਕਾਸ਼ ਉੱਪਲ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀਐਮ ਕਾਲਜ ਮੈਨੇਜਿੰਗ ਕਮੇਟੀ ਦੇ ਸੰਪੂਰਨ ਸਹਿਯੋਗ ਅਤੇ ਕਾਲਜ ਦੇ ਪਿ੍ਰੰਸੀਪਲ ਪ੍ਰੋ: ਐਸ.ਕੇ. ਸ਼ਰਮਾਂ ਦੇ ਅਣਥੱਕ ਉਪਰਾਲਿਆਂ ਸਦਕਾ ਕਾਲਜ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਸੇ ਹੀ ਉਪਰਾਲੇ ਵਜੋਂ ਆਰੀਆ ਸਮਾਜ ਦੀ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਬਣੀ ਯੱਗਸ਼ਾਲਾ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਸ ਨੂੰ ਬਹੁਤ ਹੀ ਸੁੰਦਰ ਦਿੱਖ ਦਿੱਤੀ ਗਈ ਹੈ। ਇਸ ਸਮੇਂ ਆਏ ਹੋਏ ਮਹਿਮਾਨਾਂ ਨੇ ਕਾਲਜ ਮੈਨੇਜਮੈਂਟ, ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਪ੍ਰਮਾਤਮਾਂ ਕਾਲਜ ਨੂੰ ਦਿਨ-ਦੁੱਗਣੀ ਅਤੇ ਰਾਤ-ਚੌਗਣੀ ਤਰੱਕੀ ਬਖਸ਼ੇ। ਅੰਤ ਵਿੱਚ ਪਿ੍ਰੰਸੀਪਲ ਐਸਕੇ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।