ਗਾਇਕ ਹਰਿੰਦਰ ਸੰਧੂ ਦਾ ਨਵਾ ਗੀਤ ਹਾਈਵੇ ਕਿੰਗ ਦੀ ਸ਼ੂਟਿੰਗ ਸ਼ੁਰੂ

ਸਮਾਲਸਰ , 27 ਜੁਲਾਈ (ਜਸਵੰਤ ਗਿੱਲ)ਪੰਜਾਬੀ ਗਾਇਕ ਹਰਿੰਦਰ ਸੰਧੂ ਦਾ ਨਵਾ ਗੀਤ ਹਾਈਵੇ ਕਿੰਗ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਸ਼ੁਰੂ ਹੋ ਗਈ ਹੈ ਜਿਸਦੀ ਸ਼ੁਰੂਆਤ ਬਾਬਾ ਫ਼ਰੀਦ ਜੀ ਦੀ ਧਰਤੀ ਫ਼ਰੀਦਕੋਟ ਤੋ ਬੀਤੇ ਦਿਨੀ ਕੀਤੀ ਗਈ ਹੈ। ਇਸ ਗੀਤ ਦੀ ਵੀਡੀਓ ਗੁਰਮੀਤ ਫ਼ੋਟੋਜੈਨਿਕ ਤੇ ਗੁਰਮੀਤ ਸਾਜਨ ਵੱਲੋ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਗੀਤ ਦੀ ਅੱਧੀ ਸ਼ੂਟਿੰਗ ਵਿਦੇਸ਼ ਦੀ ਧਰਤੀ ਤੇ ਵੀ ਫ਼ਿਲਮਾਈ ਜਾ ਰਹੀ ਹੈ। ਇਸ ਸਮੇ ਉਨਾ ਦੱਸਿਆ ਕਿ ਉਕਤ ਗੀਤ ਵਿਚ ਪੰਜਾਬ ਦੇ ਟਰੱਕ ਡਰਾਇਵਰਾਂ ਅਤੇ ਵਿਦੇਸ਼ਾਂ ਵਿਚ ਟਰੱਕ ਡਰਾਇਵਰੀ ਕਰਦੇ ਡਰਾਇਵਰਾਂ ਦੀਆਂ ਵੱਖ ਵੱਖ ਕਿੱਸਿਆਂ ਰਾਂਹੀ ਮੁਸ਼ਕਲਾਂ ਤੇ ਸਹੂਲਤਾਂ ਬਾਰੇ ਦਰਸਾਇਆ ਜਾ ਰਿਹਾ ਹੈ। ਉਨਾ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਟਰੱਕ ਡਰਾਇਵਰਾਂ ਨੂੰ ਉਨੀਆਂ ਸਹੂਲਤਾਂ ਨਹੀ ਮਿਲਦੀਆਂ ਜਿਸ ਨਾਲ ਟਰੱਕ ਡਰਾਇਵਰਾਂ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋ ਜਾਂਦੇ ਹਨ। ਇਸ ਸਮੇ ਗੀਤ ਵਿਚ ਹੋਰ ਵੀ ਡਰਾਇਵਰਾਂ ਦੀਆਂ ਮੁਸ਼ਕਲਾਂ ਨੂੰ ਸਹੀ ਤਰੀਕੇ ਨਾਲ ਦਿਖਾਇਆ ਗਿਆ ਹੈ। ਉਨਾ ਦਾਅਵਾ ਕੀਤਾ ਕਿ ਹਰਿੰਦਰ ਸੰਧੂ ਦੀ ਆਵਾਜ ਵਾਲਾ ਉਕਤ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ। ਉਕਤ ਗੀਤ ਨੂੰ ਗੁਰਜਿੰਦਰ ਮਾਹੀ ਨੇ ਲਿਖਿਆ ਅਤੇ ਪਲੱਸ ਗੁਰਮੀਤ ਨੇ ਨਿਰਦੇਸ਼ਕ ਵਜੋ ਭੂਮਿਕਾ ਵਜੋ ਕੰਮ ਕੀਤਾ। ਇਸ ਸਮੇ ਕਲਾਕਾਰੀ ਦੌਰਾਨ ਹਰਿੰਦਰ ਸੰਧੂ, ਰੋਹਿਤ ਮਲਹੋਤਰਾ, ਹੈਪੀ ਚਾਨਾ, ਜਸ ਰਣੀਆ, ਲੱਛਮਣ ਭਾਣਾ,ਰਵੀ ਵੜਿੰਗ ਆਦਿ ਭੂਮਿਕਾ ਨਿਭਾ ਰਹੇ ਹਨ। ਗੁਰਜਿੰਦਰ ਮਾਹੀ ਨੇ ਦੱਸਿਆ ਕਿ ਪੰਜਾਬ ਦੇ ਟਰੱਕ ਡਰਾਇਵਰਾਂ ਤੇ ਵਿਦੇਸ਼ ਵਿਚ ਵਸਦੇ ਟਰੱਕ ਡਰਾਇਵਰਾਂ ਦੀਆਂ ਵੱਖ ਵੱਖ ਭੂਮਿਕਾਵਾਂ ਦੇ ਅੰਤਰ ਨੂੰ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।