ਆਈ.ਐਸ.ਐਫ. ਕਾਲਜ ਵਿਖੇ ਓਰੀਏਟੇਂਸ਼ਨ ਵਰਕਸ਼ਾਪ ਦਾ ਆਯੋਜਨ

ਮੋਗਾ, 27 ਜੁਲਾਈ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਸਾਲ 2017-18 ਵਿਚ ਨਵੇਂ ਵਿਦਿਆਰਥੀਆਂ ਲਈ ਓਰੀਏਟੇਂਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਜਿਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਉਪ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ, ਸਾਰੇ ਐਚ.ਓ.ਡੀ ਅਤੇ ਨਵੇਂ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਜੋਯਤੀ ਪ੍ਰਚੰਡ ਕਰਕੇ ਕੀਤੀ। ਵਰਕਸ਼ਾਪ ਨੂੰ ਸੰਬੋਧਨ ਕਰਦੇ ਚੇਅਰਮੈਨ ਪ੍ਰਵੀਨ ਗਰਗ ਨੇ ਆਏ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆ ਦਾ ਸੁਆਗਤ ਕਰਦੇ ਹੋਏ ਸਾਰਿਆ ਨੂੰ ਵਿਸ਼ਵਾਸ ਦੁਆਇਆ ਕਿ ਮੈਨੇਜਮੇਂਟ ਸਿੱਖਿਆ ਦਾ ਗੁਣਵੱਤਾ, ਉੱਚ ਫੈਕਲਟੀ, ਉੱਚ ਦਰਜੇ ਦਾ ਸਟਾਫ, ਨਵੀਂ ਅਤੇ ਆਧੁਨਿਕ ਉਪਕਰਨਾਂ ੱਤੇ ਸਮੂਹ ਸੁਵਿਧਾਵਾਂ ਮੁੱਹਈਆ ਕਰਵਾਏਗਾ। ਇਸਦੇ ਨਾਲ ਹੀ ਜਿਸ ਤਰਾਂ ਸੰਸਥਾ ਨੇ ਦੇਸ਼ ਵਿਚ ਨਾਮ ਬਣਾਇਆ ਹੈ ਉਸਨੂੰ ਹੋਰ ਬੁਲੰਦਿਆ ਤੇ ਲੈ ਕੇ ਆਉਣ ਲਈ ਨਿਰੰਤਰ ਯਤਨ ਕਰੇਗਾ ਅਤੇ ਵਿਦਿਆਰਥੀਆਂ ਦੇ ਹਿਤ ਲਈ ਸੰਸਥਾ ਹਮੇਸ਼ਾ ਤਤਪਰ ਰਹੇਗਾ। ਇਸ ਮੌਕੇ ਐਡਮੀਸ਼ਨ ਸੈਲ ਦੇ ਕੋਆਡੀਨੇਟਰ ਤੇ ਉਪ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਦੱਸਿਆ ਕਿ ਪੂਰੇ ਦੇਸ਼ ਵਿਚ 15 ਰਾਜਾਂ ਤੇ 4 ਦੇਸ਼ਾਂ ਤੋਂ ਵਿਦਿਆਰਥੀਆਂ ਦਾ ਸੈਲਾਬ ਆਈ.ਐਸ.ਐਫ.ਕਾਲਜ ਵਿਚ ਆਇਆ ਹੈ। ਇਹ ਰਾਜ ਦਾ ਪਹਿਲਾਂ ਅਜਿਹਾ ਕਾਲਜ ਹੈ ਜਿਸ ਵਿਚ ਫਾਰਮੇਸੀ ਦੇ ਸਾਰੇ ਕੋਰਸਾਂ ਨੂੰ ਚਲਾਇਆ ਜਾਂਦਾ ਹੈ। ਇਨਾਂ ਸਾਰੇ ਕੋਰਸਾਂ ਵਿਚ ਹੋਰ ਰਾਜਾਂ ਅਤੇ ਵਿਦੇਸ਼ੀ ਬੱਚਿਆਂ ਦਾ ਇੱਥੇ ਆਉਣਾ ਇਹ ਦਰਸਾਉਦਾ ਹੈ ਕਿ ਸੰਸਥਾ ਉੱਚ ਕੋਟੀ ਦੀ ਸਿੱਖਿਆ ਅਤੇ ਸ਼ਤ ਫੀਸਦੀ ਪਲੇਸਮੈਂਟ ਲਈ ਯਤਨਸ਼ੀਲ ਹੈ। ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆ ਨੂੰ ਵਿਸ਼ਵਾਸ ਦੁਆਇਆ ਕਿ ਜਿਸ ਵਿਸ਼ਵਾਸ ਅਤੇ ਨਾਮ ਨੂੰ ਸੁਣ ਕੇ ਉਹ ਇੱਥੇ ਆਏ ਹਨ ਉਸ ਤੇ ਪੂਰਨ ਤੌਰ ਤੇ ਖਰੇ ਉਤਰਨਗੇ ਤੇ ਨਵੀਂ ਤਕਨੀਕ ਦੇ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦਿਤੀ ਜਾਵੇਗੀ। ਇਸਦੇ ਨਾਲ ਹੀ ਸਾਰਿਆ ਦਾ ਉਹਨਾਂ ਨੇ ਵਰਕਸ਼ਾਪ ਵਿਚ ਪੁੱਜਣ ਤੇ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆ ਤੇ ਮਾਪਿਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਡਾ. ਜੀ.ਡੀ. ਗੁਪਤਾ ਨੇ ਦਿੱਤਾ। ਵਰਕਸ਼ਾਪ ਦਾ ਸੰਚਾਲਨ ਅਧਿਆਪਿਕਾ ਅਰਪਣਦੀਪ ਕੌਰ ਵੱਲੋਂ ਕੀਤਾ ਗਿਆ।