ਪੰਜਾਬ 'ਚ ਕਿਸਾਨ ਖ਼ੁਦਕੁਸ਼ੀਆਂ ਕਦੋਂ ਰੁਕਣਗੀਆਂ : ਖਹਿਰਾ

Khaira

ਅੰਮ੍ਰਿਤਸਰ, 26 ਜੁਲਾਈ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਹਕੂਮਤ ਦੀ ਆਲੋਚਨਾ ਕਰਦਿਆਂ ਪੁਛਿਆ ਹੈ ਕਿ ਕਿਸਾਨਾਂ ਦੀਆਂ ਆਤਮ ਹਤਿਆਵਾਂ ਕਦੋਂ ਰੁਕਣਗੀਆਂ? ਉਨ੍ਹਾਂ ਕੈਪਟਨ ਸਰਕਾਰ ਵਲੋਂ ਅਖੌਤੀ ਕਰਜ਼ਾ ਮਾਫ਼ੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮਹਿਜ ਸਿਆਸੀ ਡਰਾਮਾ ਕਾਂਗਰਸ ਵਲੋਂ ਕੀਤਾ ਹੈ ਜਿਸ ਨੇ 5 ਏਕੜ ਦੇ ਕਿਸਾਨ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ ਪਰ ਅਮਲ ਵਿਚ ਕੁੱਝ ਵੀ ਨਹੀਂ ਹੈ। ਅੱਜ ਅੰਮ੍ਰਿਤਸਰ ਦੇ ਪਿੰਡ ਤੇੜਾ ਖ਼ੁਰਦ ਵਿਖੇ ਮੇਜਰ ਸਿੰਘ ਵਲੋਂ ਕੀਤੀ ਖ਼ੁਦਕੁਸ਼ੀ ਤੇ ਪੀੜਤ ਪਰਵਾਰ ਨਾਲ ਹਮਦਰਦੀ ਕਰਨ ਸੁਖਪਾਲ ਸਿੰਘ ਖਹਿਰਾ ਪੁੱਜੇ ਸਨ।

ਖਹਿਰਾ ਨੇ ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਮੇਜਰ ਸਿੰਘ ਵਲੋਂ ਖ਼ੁਦਕੁਸ਼ੀ ਨੋਟ ਲਿਖਿਆ ਹੈ ਜਿਸ ਵਿਚ ਮਰਨ ਤੋਂ ਪਹਿਲਾਂ ਉਸ ਨੇ ਕਾਂਗਰਸ ਦੀ ਆਲੋਚਨਾ ਕੀਤੀ ਹੈ ਜਿਸ ਵਿਚ ਪੰਜਾਬ ਸਰਕਾਰ ਅਤੇ ਕੈਪਟਨ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਨੇ ਕਿਹਾ ਹੈ ਕਿ ਅਸਾਂ ਕਾਂਗਰਸ ਨੂੰ ਵੋਟਾਂ ਇਸ ਕਰ ਕੇ ਪਾਈਆਂ ਸਨ ਕਿ ਉਹ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਕੁੱਝ ਸਮਾਂ ਉਡੀਕ ਕਰਨ ਅਕਾਲੀ-ਭਾਜਪਾ ਸਰਕਾਰ ਜਾ ਰਹੀ ਹੈ ਅਤੇ ਕਾਂਗਰਸ ਸਰਕਾਰ ਦੇ ਬਣਦਿਆਂ ਹੀ ਸਹਿਕਾਰੀ ਤੇ ਕੌਮੀ ਬੈਂਕਾਂ ਅਤੇ ਆੜ੍ਹਤੀਆਂ ਦੇ ਸਮੁੱਚੇ ਕਰਜ਼ੇ ਮਾਫ਼ ਕੀਤੇ ਜਾਣਗੇ।

ਖਹਿਰਾ ਮੁਤਾਬਕ ਜਿਹੜਾ ਵਿਅਕਤੀ ਆਤਮ ਹਤਿਆ ਕਰਨ ਸਮੇਂ ਖ਼ੁਦਕੁਸ਼ੀ ਨੋਟ 'ਚ ਜਿਸ ਵੀ ਵਿਅਕਤੀ ਦਾ ਨਾਅ ਦਰਜ ਕਰਦਾ ਹੈ ਉਸ ਵਿਰੁਧ ਪੁਲਿਸ ਵਲੋਂ ਪਰਚਾ ਦਰਜ ਕੀਤਾ ਜਾਂਦਾ ਹੈ। ਇਸ ਖ਼ੁਦਕੁਸ਼ੀ ਨੋਟਿਸ 'ਚ ਕੈਪਟਨ ਤੇ ਪੰਜਾਬ ਸਰਕਾਰ ਦਾ ਨਾਂਅ ਲਿਖਿਆ ਹੈ ਜਿਸ ਸਬੰਧੀ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਖਹਿਰਾ ਨੇ ਕਾਂਗਰਸ ਸਰਕਾਰ 'ਤੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ਾਈ ਹੈ ਪਰ ਹੁਕਮਰਾਨਾਂ ਨੇ ਪੰਜ ਏਕੜ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਉਹ 1500 ਕਰੋੜ ਕਰਜ਼ਾਈ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾਂ ਕਰਵਾ ਰਹੀ ਹੈ ਜੋ ਸਮੁੱਚੇ ਕਰਜ਼ੇ ਦਾ ਡੇਢ ਫ਼ੀ ਸਦੀ ਹੈ। ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ, ਗੁਰਭੇਜ