ਚੰਗੀਆਂ ਕਿਤਾਬਾਂ ਜੀਵਨ ਜਾਂਚ ਸਿਖਾਉਦੀਆਂ ਹਨ-ਮੈਨੇਜਰ ਗੁਰਦੀਪ ਸਿੰਘ ਕੰੰਗ
ਸਮਾਲਸਰ, 26 ਜੁਲਾਈ (ਜਸਵੰਤ ਗਿੱਲ) -ਚੰਗੀਆਂ ਕਿਤਾਬਾਂ ਜੀਵਨ ਜਾਂਚ ਸਿਖਾਉਦੀਆਂ ਹਨ ਅਤੇ ਇੰਨਾ੍ਹ ਤੋਂ ਸਾਨੂੰ ਜੀਵਨ ਦੀ ਵਧੀਆ ਸੇਧ ਮਿਲਦੀ ਹੈ ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੁੱਖ ਮੈਨੇਜਰ ਅਤੇ ਉੱਘੇ ਸਾਹਿਤਕਾਰ ਜਥੇਦਾਰ ਗੁਰਦੀਪ ਸਿੰਘ ਕੰੰਗ ਨੇ ਕੀਤਾ।ਉਨਾ੍ਹ ਕਿਹਾ ਕਿ ਕਿਤਾਬਾਂ ਵਿੱਚ ਸਾਨੂੰ ਜਿੱਥੇ ਮਨੋਰੰਜਨ, ਹਰ ਤਰਾ੍ਹ ਦੀ ਜਾਣਕਾਰੀ, ਇਤਿਹਾਸ ਅਤੇ ਆਪਣੇ ਅਤੀਤ ਬਾਰੇ ਪਤਾ ਲੱਗਦਾ ਹੈ ਉੱਥੇ ਹੀ ਅਸੀ ਚੰਗੀਆਂ ਕਿਤਾਬਾਂ ਪੜ੍ਹ ਕੇ ਭਵਿੱਖ ਦੀਆਂ ਮਜਬੂਤ ਯੋਜਨਾਵਾਂ ਵੀ ਤਿਆਰ ਕਰ ਸਕਦੇ ਹਾਂ।ਉਨਾ੍ਹ ਕਿਹਾ ਕਿ ਕੋਈ ਵੀ ਕਿਤਾਬ ਲੇਖਕ ਦੇ ਤਜਰਬੇ ਵਿੱਚੋਂ ਹੀ ਉੱਪਜਦੀ ਹੈ ਜਿਸ ਦਾ ਸਾਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਉਨਾ੍ਹ ਕਿਹਾ ਕਿ ਅੱਜ ਲੋੜ ਹੈ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲਣ ਦੀ ਅਤੇ ਨੌਜਵਾਨ ਪੀੜੀ ਨੂੰ ਇਸ ਨਾਲ ਜੋੜਨ ਦੀ।ਇਸ ਮੌਕੇ ਤੇ ਉਨਾ੍ਹ ਨੇ ਸਾਹਿਤ ਸਭਾ ਭਲੂਰ ਵੱਲੋਂ ਪਿੰਡ ਵਿੱਚ ਚਲਾਈ ਜਾ ਰਹੀ “ਲੋਕ ਚੇਤਨਾ ਲਾਇਬ੍ਰੇਰੀ” ਵਾਸਤੇ ਵੱਖ ਵੱਖ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਵੀ ਭੇਟ ਕੀਤਾ।ਇਸ ਮੌਕੇ ਤੇ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ, ਸਕੱਤਰ ਰਾਜਵੀਰ ਭਲੂਰੀਆ ਅਤੇ ਸਮਾਜ ਸੇਵੀ ਰਣਜੀਤ ਸਿੰਘ ਘੁਮਾਣ ਨੇ ਮੈਨੇਜਰ ਗੁਰਦੀਪ ਸਿੰਘ ਕੰਗ ਦਾ ਧੰਨਵਾਦ ਕੀਤਾ।