ਪਿੰਡ ਲੰਡੇ ਵਿਖੇ ਕਰਵਾਈ ਗਈ ਪਹਿਲੀ ਸੂਬਾ ਪੱਧਰੀ ਬਾਬਾ ਫਰੀਦ ਸੂਫੀ ਕਾਨਫਰੰਸ 

ਸਮਾਲਸਰ 26 ਜੁਲਾਈ (ਜਸਵੰਤ ਗਿੱਲ)- ਕਸਬਾ ਸਮਾਲਸਰ ਦੇ ਨਜਦੀਕ ਪਿੰਡ ਲੰਡੇ ਵਿਖੇ ਬਾਬਾ ਫਰੀਦ ਸੂਫੀਆਨਾ ਕਾਨਫਰੰਸ ਕਮੇਟੀ ਲੰਡੇ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਸੂਬਾ ਪੱਧਰੀ ਬਾਬਾ ਫਰੀਦ ਸੂਫੀ ਕਾਨਫਰੰਸ ਪਿੰਡ ਲੰਡੇ ਵਿਖੇ ਕਰਵਾਈ ਗਈ।ਇਸ ਸੂਫੀ ਕਾਨਫਰੰਸ ਵਿੱਚ ਆਲ ਇੰਡੀਆਂ ਉਲਮਾ ਅਤੇ ਮੁਸ਼ਾਇਖ ਬੋਰਡ ਦੇ ਪ੍ਰਧਾਨ ਹਜਰਤ ਅਲਾਮਾ ਸੱਯਦ ਸ਼ਾਹ ਮੁਹੰਮਦ ਅਸ਼ਰਫ-ਅਲ-ਜੀਲਾਨੀ-ਕੁਸ਼ੋਸ਼ਵੀ ਵਿਸ਼ੇਸ਼ ਤੌਰ ਤੇ ਪਹੂੰਚੇ ਇਸ ਸਮੇ ਉਹਨਾਂ ਬਾਬਾ ਫਰੀਦ ਜੀ ਦੇ ਜੀਵਨ ਅਤੇ ਬਾਣੀ ਬਾਰੇ ਆਪਣੇ ਵਿਚਾਰ ਰੱਖੈ ਉਹਨਾਂ ਕਿਹਾ ਕਿ ਨਫਰਤਾਂ ਅਤੈ ਅੱਤਵਾਦ ਫਲਾਉਣ ਵਾਲਿਆਂ ਖਿਲਾਫ ਇਕਜੁੱਟ ਹੋ ਜਾਉ ਕਿਉਕੇ ਇਹ ਇਨਸਾਨੀਅਤ ਦੇ ਦੁਸ਼ਮਨ ਹਨ।ਇਸ ਸਮੇ ਉਹਨਾਂ ਅਮਨ ਅਤੇ ਭਾਈਚਾਰਾ ਬਣਾਈ ਰੱਖਣ ਅਤੇ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ ਅਤੇ ਇਕ ਪੌਦਾ ਲਾ ਕੇ ਸਮਗਮ ਦੀ ਸੁਰੂਆਤ ਕੀਤੀ।ਇਸ ਤੋ ਇਲਾਵਾ ਸੂਫੀ ਕਾਨਫਰੰਸ ਵਿੱਚ ਕਾਰੀ ਅਬਦੁਲ ਫਤਿਹ ਨੇ ਵੀ ਸੂਫੀ ਪਰੰਪਰਾ ਬਾਰੇ ਆਪਣੇ ਵਿਚਾਰ ਰੱਖੈ।ਇਸ ਸਮੇ ਮੁਹੰਮਦ ਰਮਜਾਨ ਸਾਹਿਬ ਅਸ਼ਰਫੀ ਜਿਲਾ ਇਮਾਮ ਬਠਿੰਡਾ,,ਮੌਲਾਨਾ ਮੌਲਾ ਬਖਸ਼ ਲੁਧਿਆਣਾ,ਸੱਯਦ ਰਾਸ਼ਿਦ ਅਨਵਰ ਸਾਹਿਬ ਢਾਲੀਆਂ,ਸੱਯਦ ਸਫੀਕ ਅਹਿਮਦ ਬੁਖਾਰੀ ਭੀਖੀ,ਜਨਾਬ ਖੁਸ਼ੀ ਮੁਹੰਮਦ ਸਾਹਿਬ ਪੰਜਾਬ ਵਕਫ ਬੋਰਡ ਬਠਿੰਡਾ,ਅਤਾ ਮੁਹੰਮਦ ਅਸ਼ਰਫੀ,ਮੁਫਤੀ ਅਹਿਮਦ ਜਿਆਂ ਅਸਰਫੀ ਮਾਣਕਸਰ,ਮੁਹੰਮਦ ਸਲੀਮ ਅਸ਼ਰਫੀ ,ਮੋਲਾਨਾ ਫ਼ੈਜ ਸ਼ਾਹਿਬ ਅਸ਼ਰਫੀ ਹਨੂੰਮਾਨਗੜ,ਤਸਲੀਮ ਮੁਹੰਮਦ ਭਗਤਾ ਭਾਈ, ਜਨਾਬ ਸਾਧੂ ਖਾਨ,ਮੁਹੰਮਦ ਸਕੀਲ ਅਸ਼ਰਫ ਨਿਉਰ ਅਤੇ ਪੂਰੇ ਪੰਜਾਬ ਵਿਚੋ ਮੁਸਲਮਾਨ ਭਾਈਚਾਰਾ ਵੀ ਭਾਰੀ ਗਿਣਤੀ ਪਹੂੰਚਿਆ।ਇਸ ਸਮੇ ਸਮੂ੍ਹਹ ਕਮੇਟੀ ਮੈਬਰਾਂ ਨਗਰ ਨਿਵਾਸੀਆਂ ਦਾ ਭਰਪੂਰ ਸਹਿਯੋਗ ਰਿਹਾ।