ਆਰ.ਆਈ.ਈ.ਸੀ. ਨੇ ਲਗਵਾਇਆ 7 ਸਾਲਾ ਗੈਪ ’ਤੇ ਆਸਟੇ੍ਰਲੀਆ ਸਟੂਡੈਂਟ ਵੀਜ਼ਾ

ਮੋਗਾ, 26 ਜੁਲਾਈ (ਜਸ਼ਨ)ਮਾਲਵੇ ਦੀ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਮਨਪਸੰਦ ਦੇਸ਼ ਵਿਚ ਜਾਣ ਕੋਈ ਦਿੱਕਤ ਆਉਂਦੀ ਹੈ ਤਾਂ ਸੰਸਥਾ ਵੱਲੋਂ ਉਨਾਂ ਦੇ ਹਰ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ। ਸੰਸਥਾ ਰਾਹੀਂ ਹੁਣ ਤੱਕ ਬਹੁਤ ਵਿਦਿਆਰਥੀ ਮਨਚਾਹੀ ਕੰਟਰੀ ਵਿਚ ਜਾ ਕੇ ਆਪਣੇ ਭਵਿੱਖ ਨੂੰ ਰੁਸ਼ਨਾ ਰਹੇ ਹਨ। ਹਰ ਵਾਰ ਦੀ ਤਰਾਂ ਇਸ ਵਾਰ ਅਮਨਦੀਪ ਕੌਰ ਪੁੱਤਰੀ ਪੂਰਨ ਸਿੰਘ ਵਾਸੀ ਮੋਗਾ ਦਾ 7 ਸਾਲਾ ਗੈਪ ਅਤੇ 5.5 ਬੈਂਡ ’ਤੇ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਅਮਨਦੀਪ ਕੌਰ ਨੇ ਦੱਸਿਆ ਕਿ ਜੀ.ਐਨ.ਐਮ. ਕਰਨ ਉਪਰੰਤ 7 ਸਾਲ ਦਾ ਗੈਪ ਸੀ ਅਤੇ ਬਾਅਦ ਵਿਚ 5.5 ਬੈਂਡ ਹਾਸਿਲ ਕੀਤੇ ਸੰਸਥਾ ਸਬੰਧੀ ਖ਼ਬਰਾਂ ਅਤੇ ਲੋਕਾਂ ਦੇ ਦੱਸਣ ਮੁਤਾਬਿਕ ਸੰਪਰਕ ਕੀਤਾ ਜਿਸ ਰਾਹੀਂ ਮੇਰਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੋਇਆ। ਇਸ ਮੌਕੇ ਅਮਨਦੀਪ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੰਸਥਾ ਦੇ ਡਾਇਰੈਕਟਰਸ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।