ਜਨਰਲ ਪ੍ਰੋਵੀਡੈਂਟ ਫੰਡ ਅਤੇ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਲਈ ਵਿਆਜ਼ ਦੀ ਦਰ 7.8 ਫੀਸਦੀ ਹੋਵੇਗੀ-ਵਿੱਤ ਵਿਭਾਗ ਪੰਜਾਬ

ਚੰਡੀਗੜ,26 ਜੁਲਾਈ(ਜਸ਼ਨ)-ਸਾਲ 2017-18 ਦੀ ਦੂਜੀ ਤਿਮਾਹੀ (1 ਜੁਲਾਈ ਤੋਂ 30 ਸਤੰਬਰ 2017) ਲਈ ਜਨਰਲ ਪ੍ਰੋਵੀਡੈਂਟ ਫੰਡ (ਜੀ.ਪੀ.ਐਫ), ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਅਜਿਹੇ ਹੋਰ ਫੰਡਜ਼ ਦੇ ਵਿਆਜ਼ ਦੀ ਦਰ 7.8 ਫੀਸਦੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਨਰਲ ਪ੍ਰੋਵੀਡੈਂਟ ਫੰਡ (ਜੀ.ਪੀ.ਐਫ), ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਅਜਿਹੇ ਹੋਰ ਫੰਡਜ਼ ਅਧੀਨ ਸਰਕਾਰੀ ਕਰਮਚਾਰੀਆਂ ਵੱਲੋਂ ਜਮਾਂ ਹੋਈ ਰਾਸ਼ੀ ’ਤੇ ਸਾਲ 2017-18 ਦੀ ਦੂਜੀ ਤਿਮਾਹੀ (1 ਜੁਲਾਈ ਤੋਂ 30 ਸਤੰਬਰ 2017) ਲਈ ਵਿਆਜ਼ ਦੀ ਦਰ 7.8 ਫੀਸਦੀ ਹੋਵੇਗੀ। ਇਸ ਸਬੰਧੀ ਪੱਤਰ ਸਾਰੀਆਂ ਸਬੰਧਤ ਧਿਰਾਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ।