ਗੋਲਡ ਮੈਡਲ ਜਿੱਤਣ ਵਾਲੀ ਚਰਨਪ੍ਰੀਤ ਕੌਰ ਨੂੰ  ਡੀਐਸਪੀ ਸਿਟੀ ਨੇ ਕੀਤਾ ਸਨਮਾਨਿਤ

ਮੋਗਾ, 26ਜੁਲਾਈ (ਜਸ਼ਨ):1 ਤੋਂ 8 ਜੁਲਾਈ ਤੱਕ ਹੈਦਰਾਬਾਦ ਵਿਖੇ ਅੰਡਰ-17 ਬਾਸਕਿਟਬਾਲ ਰਾਸ਼ਟਰੀ ਪ੍ਰਤੀਯੋਗਤਾ ਵਿਚ ਪੰਜਾਬ ਟੀਮ ਦੇ ਲਈ ਖੇਡ ਕੇ ਗੋਲਡ ਮੈਡਲ ਜਿੱਤਣ ਵਾਲੀ ਚਰਨਪ੍ਰੀਤ ਕੌਰ ਨੂੰ ਅੱਜ ਸਥਾਨਕ ਨਗਰ ਨਿਗਮ ਦੇ ਬਾਸਕਿਟਬਾਲ ਗਰਾਉਂਡ ਵਿਚ ਡੀਐਸਪੀ ਸਿਟੀ ਗੋਬਿੰਦਰ ਸਿੰਘ ਨੇ ਸਨਮਾਨਿਤ ਕੀਤਾ। ਡੀਐਸਪੀ ਸਿਟੀ ਦੀ ਬਾਸਕਿਟਬਾਲ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਗੁਰੂ ਨਾਨਕ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਡਾ. ਸ਼ਮਸ਼ੇਰ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ   ਨੂੰ ਦੱਸਿਆ  ਕਿ ਤਿੰਨ ਸਾਲ ਪਹਿਲਾਂ ਬਾਸਕਿਟਬਾਲ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀ ਖੇਡਾਂ ਵਿਚ ਵੀ ਦਿਲਚਸਪੀ ਦਿਖਾਉਣ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਡੀਐਸਪੀ ਸਿਟੀ ਗੋਬਿੰਦਰ ਸਿੰਘ ਨੇ ਦੱਸਿਆ ਕਿ ਜੋ ਖਿਡਾਰੀ ਖੇਡ ਨੂੰ ਖੇਡ ਭਾਵਨਾ ਨਾਲ ਖੇਡਦਾ ਹੈ, ਉਹ ਹਮੇਸ਼ਾਂ ਜ਼ਿੰਦਗੀ ਵਿਚ ਅੱਗੇ ਵੱਧਦਾ ਹੈ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਪਵਿੱਤਰ ਸਿੰਘ ਸੇਖੋਂ, ਕੋਚ ਜਸਵੰਤ ਸਿੰਘ, ਅਵਤਾਰ ਸੈਂਭੀ, ਐਡਵੋਕੇਟ ਚਮਕੌਰ ਬਰਾੜ,  ਬਲਵੀਰ ਕੁਮਾਰ, ਚਰਨਜੀਤ ਸਿੰਘ, ਗੁਰਪ੍ਰੀਤ ਰੰਧਾਵਾ ਆਦਿ ਹਾਜਰ ਸਨ।