ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਲੰਬੀ ਬਿਮਾਰੀ ਪਿੱਛੋਂ ਦੇਹਾਂਤ

ਪਟਿਆਲਾ,24 ਜੁਲਾਈ (ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਅੱਜ ਦੇਹਾਂਤ ਹੋ ਗਿਆ । ਰਾਜ ਮਾਤਾ ਮਹਿੰਦਰ ਕੌਰ 94 ਵਰਿਆਂ ਦੇ ਸਨ ਅਤੇ ਬੀਤੇ ਮਾਰਚ ਮਹੀਨੇ ਤੋਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ਼ ਸਨ। ਭਰੋਸੇਯੌਗ ਸੂਤਰਾਂ ਅਨੁਸਾਰ ਮਾਤਾ ਮਹਿੰਦਰ ਕੌਰ ਬੀਤੇ ਦੋ ਦਿਨ ਤੋਂ ਕੁਝ ਖਾ ਪੀ ਨਹੀਂ ਰਹੇ ਸਨ । ਮਹਾਰਾਨੀ ਮਹਿੰਦਰ ਕੌਰ ਦਾ ਜਨਮ 14 ਸਤੰਬਰ 1922 ਨੂੰ ਲੁਧਿਆਣਾ ਵਿਖੇ ਅਣਵੰਡੇ ਪੰਜਾਬ ਵਿਚ ਹੋਇਆ ਸੀ । ਅਗਸਤ 1938 ਵਿਚ ਮਹਿਜ਼ 16 ਸਾਲ ਦੀ ਉਮਰ ਵਿਚ ਇਹਨਾਂ ਦਾ ਵਿਆਹ ਪਟਿਆਲਾ ਰਿਆਸਤ ਦੇ ਰਾਜਾ ਮਹਾਰਾਜਾ ਯਾਦਵਿੰਦਰਾ ਸਿੰਘ ਨਾਲ ਹੋਇਆ ਸੀ। ਰਾਜਮਾਤਾ ਮਹਿੰਦਰ ਕੌਰ ਦੇ ਦੁਨੀਆਂ ’ਚੋਂ ਰੁਖ਼ਸਤ ਹੋਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਟੀਮ ਰਾਜਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਉਹ ਇਸ ਮਹਾਨ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ।