ਹਰਮਨਪ੍ਰੀਤ ਕੌਰ ਨੇ ਵਰਲਡ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਮੋਗਾ ਦਾ ਮਾਣ ਵਧਾਇਆ-ਕਰਨਲ ਬਾਬੂ ਸਿੰਘ
ਮੋਗਾ, 24 ਜੁਲਾਈ (ਜਸ਼ਨ): ਅੱਜ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਮੋਗਾ ਜ਼ਿਲੇ ਦੀ ਸ਼ਾਨ ਿਕਟਰ ਹਰਮਨਪ੍ਰੀਤ ਕੌਰ ਦੇ ਗ੍ਰਹਿ ਵਿਖੇ ਉਸ ਦੇ ਮਾਪਿਆਂ ਨੂੰ ਮੋਗੇ ਦੀ ਧੀ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦੇਣ ਪੰਹੁਚੇ। ਇਸ ਮੌਕੇ ਕਰਨਲ ਬਾਬੂ ਸਿੰਘ ਨਾਲ ਡਾ: ਮਾਲਤੀ ਥਾਪਰ ,ਡਾ: ਪਵਨ ਥਾਪਰ,ਡਾ: ਤਾਰਾ ਸਿੰਘ ਸੰਧੂ ਅਤੇ ਉਪਿੰਦਰ ਸਿੰਘ ਗਿੱਲ ਹਾਜ਼ਰ ਸਨ । ਕਰਨਲ ਬਾਬੂ ਸਿੰਘ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਵੂਮੈਨ ਵਰਲਡ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਨਾ ਸਿਰਫ਼ ਫਾਈਨਲ ਵਿਚ ਪਹੁੰਚਾਇਆ ਬਲਕਿ ਜਿੱਤ ਹਾਸਿਲ ਕਰਨ ਲਈ 51 ਦੌੜਾਂ ਦਾ ਨਿਗਰ ਯੋਗਦਾਨ ਪਾਇਆ। ਹਰਮਨਪ੍ਰੀਤ ਕੌਰ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਰਨਲ ਬਾਬੂ ਸਿੰਘ ਨੇ ਕਿਹਾ ਕਿ ਕੈਪਟਨ ਸਾਹਿਬ ਵੱਲੋਂ ਿਕਟਰ ਹਰਮਨਪ੍ਰੀਤ ਕੌਰ ਨੂੰ ਪੰਜ ਲੱਖ ਰੁਪਏ ਨਕਦ ਇਨਾਮ ਅਤੇ ਪੰਜਾਬ ਪੁਲਿਸ ਵਿਚ ਡੀ ਐੱਸ ਪੀ ਦੀ ਨੌਕਰੀ ਦਾ ਐਲਾਨ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਧੀਆਂ ਦਾ ਮਾਣ ਵਧਾਇਆ ਹੈ । ਉਹਨਾਂ ਕਿਹਾ ਕਿ ਹਰਮਨਪ੍ਰੀਤ ਕੌਰ ਅਤੇ ਸਮੁੱਚੀ ਟੀਮ ਨੇ ਆਲਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਪਹੰੁਚ ਕੇ ਸਾਰੀ ਦੁਨੀਆਂ ਨੂੰ ਦਿਖਾ ਦਿੱਤਾ ਹੈ ਕਿ ਭਾਰਤੀ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਉਹ ਛੇਤੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਮੋਗਾ ਜ਼ਿਲੇ ਵਿਚ ਿਕਟ ਦੀ ਸ਼ਾਨਦਾਰ ਗਰਾੳੂਂਡ ਬਣਾਉਣ ਦੀ ਮੰਗ ਕਰਨਗੇ। ਇਸ ਮੌਕੇ ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ’ਤੇ ਗੱਲਬਾਤ ਹੋਈ ਹੈ ਤੇ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਕੀਤਾ ਨੌਕਰੀ ਦਾ ਐਲਾਨ ਪ੍ਰਵਾਨ ਹੈ।