30 ਜੁਲਾਈ ਨੂੰ ਹੋ ਰਹੇ ਕਵਿਤਾ ਅਤੇ ਖਾਲਸਾਈ ਡਰੈਸ ਮੁਕਾਬਲਿਆ ਪ੍ਰਤੀ ਬੱਚਿਆਂ ‘ਚ ਭਾਰੀ ਉਤਸ਼ਾਹ

ਮੋਗਾ 24 ਜੁਲਾਈ  (ਜਸ਼ਨ)- ਟਰੱਸਟ ਗੁਰਦੁਆਰਾ ਬੀਬੀ ਕਾਹਨ ਕੌਰ ਵੱਲੋਂ ਧਰਮ ਪ੍ਰਚਾਰ ਹਿੱਤ ਬੱਚਿਆਂ ਵਿੱਚ ਸਿੱਖ ਵਿਰਸੇ ਪ੍ਰਤੀ ਚੇਤੰਨਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਆਰੰਭੇ ਮਹੀਨਾਵਾਰੀ ਸਮਾਗਮਾਂ ਤਹਿਤ 30 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ ਹੋ ਰਹੇ ਕਵਿਤਾ ਅਤੇ ਖਾਲਸਾਈ ਡਰੈਸ ਮੁਕਾਬਲਿਆ ਪ੍ਰਤੀ ਭਾਗ ਲੈਣ ਵਾਲੇ ਬੱਚਿਆ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ ਮੋਗਾ ਸ਼ਹਿਰ ਦੇ ਸਾਰੇ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਹਨ,ਜਿਸ ਲਈ ਸਾਰੇ ਹੀ ਸਕੂਲ ਪ੍ਰਬੰਧਕ ਬੜੇ ਉਤਸ਼ਾਹ ਨਾਲ ਬੱਚਿਆਂ ਨੂੰ ਪ੍ਰੇਰਿਤ ਕਰਕੇ ਮੁਕਾਬਲਿਆ ਲਈ ਤਿਆਰ ਕਰ ਰਹੇ ਹਨ।ਖਾਲਸਾਈ ਡ੍ਰੈੱਸ ਮੁਕਾਬਲੇ ਵਿੱਚ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀ/ਵਿਦਿਆਰਥਣਾਂ ਭਾਗ ਲੈ ਰਹੇ ਹਨ ਅਤੇ ਕਵਿਤਾ ਮੁਕਾਬਲੇ ਵਿੱਚ ਦਸਵੀਂ ਕਲਾਸ ਤੱਕ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਭਾਗ ਲੈ ਕੇ ਆਪਣੀਆਂ ਕਵਿਤਾਵਾ ਸੁਣਾਉਣਗੇ।ਦੋਨੋਂ ਹੋ ਰਹੇ ਮੁਕਾਬਲਿਆ ਦੋਰਾਨ ਖਾਲਸਾਈ ਸਾਨੋ-ਸ਼ੌਕਤ ਦੇਖਣ ਯੋਗ ਹੋਵੇਗੀ। ਇਹਨਾਂ ਮੁਕਾਬਲਿਆਂ ਦੇ ਜੇਤੂਆ ਲਈ ਨਗਦ ਇਨਾਮੀ ਰਾਸ਼ੀ ਪਹਿਲੇ, ਦੂਜੇ, ਤੀਜੇ ਸਥਾਨ ਲਈ ਕ੍ਰਮਵਾਰ 5100/-, 3100/-, 2100/- ਰੱਖੀ ਗਈ ਹੈ। ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਤੋਤਾ ਸਿੰਘ ਕਰਨਗੇ।ਇਹਨਾਂ ਮੁਕਾਬਲਿਆਂ ਵਿੱਚ ਮੋਗਾ ਸ਼ਹਿਰ ਦੇ ਕਿਸੇ ਵੀ ਸਕੂਲ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਭਾਗ ਲੈ ਸਕਦਾ ਹੈ।ਜਿਸ ਲਈ ਉਹ ਦਾਖਲਾ ਫਾਰਮ ਟਰੱਸਟ ਦੇ ਦਫਤਰ ਗੁਰਦੁਆਰਾ ਬੀਬੀ ਕਾਹਨ ਕੌਰ ਤੋਂ ਪ੍ਰਾਪਤ ਕਰਕੇ ਉੱਥੇ ਹੀ ਜਮ੍ਹਾ ਕਰਵਾ ਸਕਦੇ ਹਨ।ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਲਈ ਸਮਾਂ ਸੀਮਾ ਵਧਾ ਕੇ 27 ਜੁਲਾਈ ਤੱਕ ਕਰ ਦਿੱਤੀ ਗਈ ਹੈ।