ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਮਨਾਇਆ ਗਰੈਪਸ ਦਿਵਸ
ਮੋਗਾ, 24 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਅੱਜ ਗ੍ਰੈਪਸ (ਅੰਗੂਰ) ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਬੱਚਿਆ ਨੂੰ ਖਾਣ-ਪੀਣ ਦੀ ਆਦਤਾਂ ਬਾਰੇ ਸੰਪੂਰਨ ਜਾਣਕਾਰੀ, ਖਾਣ ਦਾ ਸਹੀ ਸਮੇਂ, ਪਰਿਵਾਰ ਦੇ ਨਾਲ ਖਾਣਾ, ਉਮਰ ਅਨੁਸਾਰ ਕਮੀ ਖਾਣ-ਪੀਣ ਆਦਿ ਦੀ ਜਾਣਕਾਰੀ ਦਿਤੀ। ਉਹਨਾਂ ਕਿਹਾ ਕਿ ਐਨੀਮਿਆ ਹੋਣ ਤੇ ਅੰਗੂਰ ਖਾਣ ਨਾਲ ਤੁਰੰਤ ਫਾਇਦਾ ਹੁੰਦਾ ਹੈ। ਅੰਗੂਰ ਗੁਲੂਕੋਜ, ਸ਼ੁਗਰ, ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਉਹਨਾਂ ਕਿਹਾ ਕਿ ਸਕੂਲ ਵਿਚ ਇਸ ਪ੍ਰਕਾਰ ਦੇ ਮੁਕਾਬਲੇ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਵਿਕਾਸ ਵਿਚ ਵਾਧਾ ਕਰਨਾ ਹੈ, ਤਾਂ ਉਹ ਫਲਾਂ ਬਾਰੇ ਜਾਣਕਾਰੀ ਮਿਲ ਸਕੇ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੇ ਦਿਵਸ ਦਾ ਆਯੋਜਨ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।