ਕੱਲ ਪਿੰਡ ਤਾਰੇਵਾਲਾ ’ਚ ਹੋਵੇਗਾ ਪ੍ਰਵਾਸੀ ਭਾਰਤੀ ਗੁਰਚਰਨ ਸਿੰਘ ਦਾ ਅੰਤਿਮ ਸੰਸਕਾਰ 

ਮੋਗਾ, 24 ਜੁਲਾਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਾਰੇਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਬਜ਼ੁਰਗ ਜੋੜੇ ’ਤੇ ਕੀਤੇ ਕਾਤਲਾਨੇ ਹਮਲੇ ਵਿਚ ਮਾਰੇ ਗਏ ਗੁਰਚਰਨ ਸਿੰਘ ਦਾ ਅੰਤਿਮ ਸੰਸਕਾਰ ਕੱਲ ਉਹਨਾਂ ਦੇ ਪੁੱਤਰਾਂ ਦੇ ਆਉਣ ’ਤੇ ਪਿੰਡ ਤਾਰੇਵਾਲਾ ਦੇ ਸ਼ਮਸ਼ਾਨਘਾਟ ’ਚ ਦੁਪਹਿਰ 1 ਵਜੇ ਕੀਤਾ ਜਾਵੇਗਾ। ਇਹ ਜਾਣਕਾਰੀ ਮਿ੍ਰਤਕ ਗੁਰਚਰਨ ਸਿੰਘ ਦੇ ਭਰਾ ਚਮਕੌਰ ਸਿੰਘ ਅਤੇ ਪਿੰਡ ਪੱਤੀ ਸੰਧੁੂਆਂ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦਿੱਤੀ । ਸਾਬਕਾ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਕਾਫੀ ਸਾਲਾਂ ਤੋਂ ਮਨੀਲਾ ਵਿਖੇ ਰਹਿ ਰਿਹਾ ਸੀ ਅਤੇ ਇਸੇ ਸਾਲ ਉਹ ਆਪਣੇ ਘਰ ਆਏ ਸਨ ਅਤੇ ਕੁਝ ਦਿਨਾਂ ਬਾਅਦ ਇਸ ਬਜ਼ੁਰਗ ਜੋੜੇ ਨੇ ਮਨੀਲਾ ਵਾਪਸ ਜਾਣਾ ਸੀ ਜਦ ਨੂੰ ਇਹ ਮੰਦਭਾਗੀ ਘਟਨਾ ਵਾਪਰ ਗਈ । ਉਹਨਾਂ ਦੱਸਿਆ ਕਿ ਮਿ੍ਰਤਕ ਗੁਰਚਰਨ ਸਿੰਘ ਦੇ ਚਾਰ ਪੁੱਤਰਾਂ ’ਚੋਂ ਸਿਰਫ ਦੋ ਪੁੱਤਰ ਹੀ ਆ ਰਹੇ ਹਨ ਤੇ ਉਹਨਾਂ ਦੇ ਆਉਣ ’ਤੇ ਹੀ ਸੰਸਕਾਰ ਕੀਤਾ ਜਾਵੇਗਾ।