ਹਰਮਨਪ੍ਰੀਤ ਕੌਰ ਨੇ ਵੂਮੈਨ ਵਰਲਡ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਮੋਗਾ ਦਾ ਮਾਣ ਵਧਾਇਆ
ਮੋਗਾ, 24 ਜੁਲਾਈ (ਜਸ਼ਨ): ਮੋਗਾ ਜਿਲੇ ਦੀ ਸ਼ਾਨ ਹਰਮਨਪ੍ਰੀਤ ਕੌਰ ਨੇ ਵੂਮੈਨ ਵਰਲਡ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਨਾ ਸਿਰਫ਼ ਫਾਈਨਲ ਵਿਚ ਪਹੁੰਚਾਇਆ ਬਲਕਿ ਜਿੱਤ ਹਾਸਿਲ ਕਰਨ ਲਈ 51 ਦੌੜਾਂ ਦਾ ਨਿਗਰ ਯੋਗਦਾਨ ਪਾਇਆ। ਬੇਸ਼ੱਕ ਮਹਿਲਾ ਿਕਟਰਾਂ ਦੀ ਭਾਰਤੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ ਪਰ ਦੇਰ ਰਾਤ ਤੱਕ ਹਰਮਨ ਦੇ ਘਰ ਸ਼ੁੱਭਚਿੰਤਕਾਂ ਦੇ ਪਹੰੁਚਣ ਕਰਕੇ ਵਿਆਹ ਵਰਗਾ ਮਾਹੌਲ ਬਣਿਆ ਰਿਹਾ । ਇਸ ਮੌਕੇ ਲੱਡੂੁ ਵੀ ਵੰਡੇ ਗਏ । ਇਸ ਮੌਕੇ ਖੁਸ਼ੀ ਮਨਾਉਣ ਵਾਲਿਆਂ ਨੇ ਆਖਿਆ ਕਿ ਬੇਸ਼ੱਕ ਭਾਰਤੀ ਟੀਮ ਦੇ ਹਾਰ ਜਾਣ ਦਾ ਮਲਾਲ ਹੈ ਪਰ ਫਿਰ ਵੀ ਹਰਮਨਪ੍ਰੀਤ ਕੌਰ ਅਤੇ ਸਮੁੱਚੀ ਟੀਮ ਨੇ ਆਲਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਪਹੰੁਚ ਕੇ ਸਾਰੀ ਦੁਨੀਆਂ ਨੂੰ ਦਿਖਾ ਦਿੱਤਾ ਹੈ ਕਿ ਭਾਰਤੀ ਕੁੜੀਆਂ ਕਿਸੇ ਤੋਂ ਘੱਟ ਨਹੀਂ । ਉਹਨਾਂ ਆਖਿਆ ਕਿ ਜਿੱਤ ਹਾਰ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਮੋਗਾ ਜਿਲੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਕੌਰ ਮੋਗਾ ਜਿਲੇ ਦੀ ਰਹਿਣ ਵਾਲੀ ਹੈ। ਹਰਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਿਤਾ ਹਰਮੰਦਰ ਸਿੰਘ ਨੇ ਆਖਿਆ ਕਿ ਹਰਮਨਪ੍ਰੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਕੇ ਮਹਿਲਾ ਿਕਟਰਾਂ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਬਣਾਇਆ ਹੈ, ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ। ਹਰਮਨਪ੍ਰੀਤ ਕੌਰ ਦੀ ਭੈਣ ਪ੍ਰੋਫੈਸਰ ਹੇਮਜੀਤ ਕੌਰ ਨੇ ਆਖਿਆ ਕਿ ਹਰਮਨ ਨੇ ਜਿੱਥੇ ਜਿਲੇ ਦਾ ਮਾਣ ਵਧਾਇਆ ਹੈ, ਉਥੇ ਹੀ ਮੋਗਾ ਦੇ ਨਾਲ ਨਾਲ ਪੰਜਾਬ ਦੇ ਹੋਰਨਾਂ ਨੌਜਵਾਨਾਂ ਵਿਸ਼ੇਸ਼ਕਰ ਲੜਕੀਆਂ ਲਈ ਵੀ ਪ੍ਰੇਰਣਾ ਸਰੋਤ ਬਣੀ ਹੈ। ਹਰਮਨ ਦੀ ਮਾਤਾ ਸਤਵਿੰਦਰ ਕੌਰ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਕੁੜੀਆਂ ਨੂੰ ਬੋਝ ਸਮਝਣ ਵਾਲੇ ਲੋਕਾਂ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਮੋਗਾ ਜਿਲੇ ਦੀ ਇਸ ਧੀ ਨੇ ਜਿੱਥੇ ਲੜਕੀਆਂ ਦਾ ਸਿਰ ਸਮਾਜ ਵਿੱਚ ਉੱਚਾ ਕੀਤਾ ਹੈ, ਉਥੇ ਹੀ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹੁਣ ਧੀਆਂ ਦੇ ਮਾਪੇ ਲੜਕੀਆਂ ਨੂੰ ਵਧੇਰੇ ਪੜਾਉਣ ਅਤੇ ਖੇਡਾਂ ਦੇ ਖੇਤਰ ਵਿਚ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਨਗੇ। ਮੁੱਖ ਮੰਤਰੀ ਵੱਲੋਂ ਬੀਤੇ ਕੱਲ ਹਰਮਨਪ੍ਰੀਤ ਕੌਰ ਲਈ ਪੰਜ ਲੱਖ ਰੁਪਏ ਦੇ ਨਗਦ ਇਨਾਮ ਦੇ ਐਲਾਨ ਤੋਂ ਬਾਅਦ ਅੱਜ ਮੈਚ ਖਤਮ ਹੰੁਦਿਆਂ ਹੀ ਡੀ ਐੱਸ ਪੀ ਦੀ ਨੌਕਰੀ ਲਈ ਪੇਸ਼ਕਸ਼ ਕਰਨ ਨਾਲ ਹਰਮਨ ਦੇ ਘਰ ਵਿਚ ਖੁਸ਼ੀਆਂ ਦੂਣ-ਸਵਾਈਆਂ ਹੋ ਗਈਆਂ । ਜ਼ਿਕਰਯੋਗ ਹੈ ਕਿ ਮੋਗਾ ਵਿਚ ਿਕਟ ਦੀ ਖੇਡ ਲਈ ਨਾ ਤਾਂ ਸਟੇਡੀਅਮ ਹੈ ਤ ਨਾ ਹੀ ਿਕਟ ਵਾਲਾ ਮਾਹੌਲ ,ਇਸ ਕਰਕੇ ਹਰਮਨਪ੍ਰੀਤ ਕੌਰ ਬਚਪਨ ਵਿਚ ਮੁੰਡਿਆਂ ਨਾਲ ਹੀ ਿਕਟ ਖੇਡਦੀ ਰਹੀ ਤੇ ਉਸ ਦੀ ਇਸ ਰੁਚੀ ਨੂੰ ਦੇਖਦਿਆਂ ਉਸ ਦੇ ਕੋਚ ਅਤੇ ਮਾਪਿਆਂ ਨੇ ਸਕੂਲ ਵਿਚ ਲੜਕੀਆਂ ਲਈ ਵੱਖਰੀ ਟੀਮ ਬਣਾਈ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਹਰਮਨਪ੍ਰੀਤ ਕੌਰ ਦੇ ਪਰਿਵਾਰ ਨੂੰ ਇਸ ਖੁਸ਼ੀ ਦੇ ਮੌਕੇ ’ਤੇ ਵਧਾਈ ਦਿੰਦਿਆਂ ਆਸ ਕਰਦੀ ਹੈ ਕਿ ਮੋਗਾ ਜ਼ਿਲੇ ਦੀਆਂ ਸਮੂਹ ਲੜਕੀਆਂ ਹਰਮਨ ਵਾਂਗ ਹੀ ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਵਿਚ ਨਵੀਆਂ ਮੰਜ਼ਿਲਾਂ ਸਰ ਕਰਦਿਆਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੀਆਂ ।