ਡਕੈਤੀ ਦੀ ਯੋਜਨਾਂ ਬਣਾਉਂਦੇ ਪੰਜ ਕਾਬੂ,ਤਿੰਨ ਪਿਸਤੌਲ ਅਤੇ ਦੋ ਕਿਰਪਾਨਾਂ ਬਰਾਮਦ
ਮੋਗਾ, 23 ਜੁਲਾਈ,ਲਖਵੀਰ ਸਿੰਘ,....ਸੀ.ਆਈ.ਏ.ਸਟਾਫ ਮੋਗਾ ਪੁਲਿਸ ਨੰੂ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਪਾਰਟੀ ਵੱਲੋਂ ਬੀਤੀ ਰਾਤ ਅਜੀਤਵਾਲ ਕੋਲ ਗਸ਼ਤ ਦੌਰਾਨ ਮੁਖਬਰ ਦੀ ਸੂਚਨਾਂ ਦੇ ਅਧਾਰ ਤੇ ਦਾਣਾ ਮੰਡੀ ਅਜੀਤਵਾਲ ਕੋਲ ਡਕੈਤੀ ਦੀ ਯੋਜਨਾਂ ਬਣਾਉਣੇ ਪੰਜ ਵਿਅਕਤੀਆਂ ਨੰੂ ਹਥਿਆਰਾਂ ਸਣੇ ਕਾਬੂ ਕੀਤਾ। ਸ. ਵਜੀਰ ਸਿੰਘ ਪੀ.ਪੀ.ਐਸ.ਪੀ. (ਆਈ) ਮੋਗਾ ਨੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਸਹਾਇਕ ਥਾਣੇਦਾਰ ਤੁਰੇਸ਼ ਕੁਮਾਰ ਬੀਤੀ ਰਾਤ ਪੁਲਿਸ ਪਾਰਟੀ ਸਮੇਤ ਅਜੀਤਵਾਲ ਨੇੜੇ ਗਸ਼ਤ ਤੇ ਸਨ ਤਾਂ ਪੁਲਿਸ ਪਾਰਟੀ ਨੰੂ ਮੁਖਬਰ ਦੀ ਸੂਚਨਾਂ ਮਿਲੀ ਕਿ ਕੁੱਝ ਵਿਅਕਤੀ ਹਥਿਆਰਾਂ ਨਾਲ ਲੈਸ ਹੋਕੇ ਦਾਣਾ ਮੰਡੀ ਅਜੀਤਵਾਲ ਕੋਲ ਡਾਕਾ ਮਾਰਨ ਦੀ ਯੋਜਨਾਂ ਬਣਾ ਰਹੇ ਹਨ ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਮੌਕਾ ਪਰ ਛਾਪਾਮਾਰੀ ਕਰਕੇ ਡਕੈਤੀ ਦੀ ਯੋਜਨਾਂ ਬਣਾਉਦੇ ਪੰਜ ਵਿਅਕਤੀਆਂ ਨੰੂ ਹਿਰਾਸਤ ਵਿੱਚ ਲੈ ਲਿਆ ਜਿਨਾਂ ਨੇ ਪੁਲਿਸ ਪਾਰਟੀ ਨੰੂ ਆਪਣੀ ਪਹਿਚਾਣ ਰੇਸਮ ਸਿੰਘ ਉਰਫ ਬੋਰਾ, ਇੰਦਰਜੀਤ ਸਿੰਘ ਉਰਫ ਕਾਕਾ ਸੁਹੇਲਗਰੀ ਵਾਸੀਆਨ ਰੰਧਾਵਾ ਅਗਵਾੜ ਮੋਗਾ, ਦੇਵੀ ਪਰਸੰਨ ਵੁਰਫ ਟਿੰਕੂ ਵਾਸੀ ਜੈਨ ਨਗਰੀ ਸਾਹਮਣੇ ਸਿਵਲ ਹਸਪਤਾਲ ਮੋਗਾ, ਗੁਰਪ੍ਰੀਤ ਸਿੰਘ ਉਰਫ ਗੱਬਰ ਵਾਸੀ ਮਾਣੂੰਕੇ ਤੇ ਪੰਜਵੇ ਨੇ ਮਨਪ੍ਰੀਤ ਸਿੰਘ ਉਰਫ ਡੱਬਰੂ ਵਾਸੀ ਮਾਣੂੰਕੇ ਵਜੋ ਦੱਸੀ। ਪੁਲਿਸ ਪਾਰਟੀ ਵੱਲੋਂ ਗਿ੍ਰਫਤਾਰ ਕੀਤੇ ਵਿਅਕਤੀਆਂ ਕੋਲੋ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਦੋ ਰੌਦ, ਦੋ ਪਿਸਤੌਲ ਦੇਸੀ 315 ਬੋਰ ਸਮੇਤ 2 ਰੌਦ ਅਤੇ ਦੋ ਕਿਰਪਾਨਾ ਬਰਾਮਦ ਕੀਤੀਆਂ ਹਨ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਅ/ਧ 399, 402 ਆਈਪੀਸੀ ਅਤੇ 25,27,54,59 ਅਸਲਾ ਐਕਟ ਤਹਿਤ ਥਾਣਾ ਅਜੀਤਵਾਲ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।