ਨਰਕ ਤੋਂ ਵੀ ਭੈੜੀ ਜਿੰਦਗੀ ਬਸਰ ਕਰ ਰਹੇ ਹਨ ਕੋਟਕਪੂਰਾ ਸ਼ਹਿਰ ਦੇ ਲੋਕ- ਵਿਧਾੲਿਕ ਸੰਧਵਾਂ

ਸਮਾਲਸਰ/ਕੋਟਕਪੂਰਾ,23  ਜੁਲਾੲੀ ( ਜਸਵੰਤ ਗਿੱਲ ਸਮਾਲਸਰ) ਹਲਕਾ ਕੋਟਕਪੂਰਾ ਦੇ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੀ ਟੀਮ ਸਮੇਤ ਪੁਰਾਣਾ ਸ਼ਹਿਰ ਕੋਟਕਪੂਰਾ ਦੇ ਮੁਹੱਲਾ ਪਟਵਾਰੀਆਂ, ਫਰਮਾਹਾਂ ਵਾਲਾ ਡੇਰਾ ,ਗੁਰੂ ਤੇਗ ਬਹਾਦਰ ਨਗਰ ਆਦਿ ਦਾ ਦੌਰਾ ਕੀਤਾ ਅਤੇ ਸੜਕ ਦੀ ਅਤੀ ਮਾੜੀ ਹਾਲਾਤ ਤੇ ਚਿੰਤਾ ਦਾ ਪ੍ਗਟਾਵਾ ਕਰਦਿਆਂ ਹੁਣ ਤੱਕ ਰਾਜ ਕਰ ਚੁੱਕੀਆਂ  ਤੇ ਹੁਣ ਰਾਜ  ਕਰ ਰਹੀਆਂ ਸਿਆਸੀ ਧਿਰਾਂ ਨੂੰ ਲਾਹਨਤ ਪਾਉਦਿਆਂ ਕਿਹਾ ਕਿ ਉਕਤ ਮੁਹੱਲਿਆਂ ਦੇ ਵਾਸੀ ਨਰਕ ਤੋਂ ਵੀ ਭੈੜੀ ਜਿੰਦਗੀ ਬਸਰ ਕਰ ਰਹੇ ਹਨ,  ਸੜਕ ਬਣੀ ਨੂੰ ਮੁੱਦਤਾਂ ਬੀਤ ਚੁੱਕੀਆਂ ਹਨ,  ਸੜਕ ਤੇ ਡੂੰਘੇ ਖੱਡੇ ਛੱਪੜ ਦਾ ਰੂਪ ਧਾਰਨ ਕਰ ਚੁੱਕੇ ਹਨ,  ਉਹਨਾਂ ਕਿਹਾ ਕਿ ਕੂਲਰ ਦਾ ਪਾਣੀ ਨਾ ਬਦਲਣ ਤੇ  ਡੇਗੂੰ ਫੈਲਣ ਕਾਰਣ ਲੋਕਾਂ ਦਾ ਚਲਾਣ ਕੱਟਣ ਵਾਲੇ ਅਧਿਕਾਰੀ  ਉਕਤ ਖੱਡਿਆਂ ਚ ਜਮਾਂ ਹੋਏ ਗੰਦੇਂ ਪਾਣੀ ਨਾਲ ਲੋਕਾਂ ਚ ਬਿਮਾਰੀਆਂ ਫੈਲਾਉਣ ਦੀ ਕੁਤਾਹੀ ਬਦਲੇ ਨਗਰ ਕੌਂਸਲ ਦਾ ਚਲਾਣ ਕੱਟਣ ਦੀ ਵੀ ਜਿਹਮਤ ਉਠਾਉਣ,  ਉਹਨਾਂ ਮੁੱਹਲੇ ਚ ਲੰਮੇ ਸਮੇ ਤੋ ਬੰਦ ਪਏ ਸੀਵਰੇਜ ਪਰਜੈਕਟ ਨੂੰ ਤੁਰੰਤ ਸ਼ੁਰੂ ਕਰਨ ਅਤੇ  ਤੇਜੀ ਨਾਲ ਪਰਜੈਕਟ ਮੁਕੰਮਲ ਕਰਕੇ ਸੜਕ ਅਤੇ ਗਲੀਆਂ ਨਾਲੀਆਂ ਨਵੇਂ ਸਿਰਿੳਂ ਤਿਆਰ ਕਰਨ ਲਈ ਕਿਹਾ ਤਾਂ ਕਿ ਅਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮੁਹੱਲਾ ਵਾਸੀਆਂ ਨੂੰ ਕੁਝ ਸੁੱਖ ਦਾ ਸਾਹ ਅਾ ਸਕੇ | ਇਸ ਮੌਕੇ ਉਹਨਾਂ ਨਾਲ ਮੁੱਹਲੇ ਦੇ ਕੌਂਸਲਰ ਜਸਪਾਲ ਸਿੰਘ, ਸਤਪਾਲ ਸਿੰਘ ਖਾਲਸਾ ,ਸੁਖਦੇਵ ਸਿੰਘ ਕਾਕੂ ,ਸੁਖਵਿੰਦਰ ਸਿੰਘ , ਇੰਜ. ਸੁਖਜੀਤ ਸਿੰਘ , ਜਸਪਾਲ ਸਿੰਘ ਪੀ ਏ ਅਤੇ ਸਮੂਹ ਮੁਹੱਲਾ ਨਿਵਾਸੀ ਹਾਜਰ ਸਨ।