ਨਸ਼ਿਆਂ ਨੂੰ ਠੱਲ ਪਾਉਣ ਲਈ ਨੌਜਵਾਨ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ-ਬੀਬੀ ਵੀਰਪਾਲ ਕੌਰ ਜੌਹਲ

ਮੋਗਾ,23 ਜੁਲਾਈ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਧੱਲੇਕੇ ਵਿਖੇ ਯੂਥ ਕਲੱਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਖੇਡਾਂ ਵਾਲੇ ਪਾਸੇ ਪਰੇਰਿਤ ਕਰਨ ਹਿਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿ੍ਰਕਟ ਟੂਰਨਾਮੈਂਟ ਕਰਵਾਇਆ, ਜਿਸ ਵਿੱਚ ਇਲਾਕੇ ਭਰ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪਰਦੇਸ਼ ਕਾਂਗਰਸ ਕਮੇਟੀ ਦੀ ਸ਼ੋਸ਼ਲ ਮੀਡੀਆ ਸੈੱਲ ਪੰਜਾਬ ਦੀ ਵਾਈਸ ਚੇਅਰਪਰਸਨ ਮੈਡਮ ਸਰਬਜੀਤ ਕੌਰ ਬਰਾੜ ਮਾਹਲਾ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਟੂਰਨਾਮੈਂਟ ਦੌਰਾਨ ਪਿੰਡ ਦੇ ਸਿਰਕੱਢ ਕਾਂਗਰਸੀ ਆਗੂ ਸ.ਠਾਣਾ ਸਿੰਘ ਜੌਹਲ ਅਤੇ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਬੀਬੀ ਵੀਰਪਾਲ ਕੌਰ ਜੌਹਲ ਨੇ 11 ਹਜ਼ਾਰ ਰੁਪਏ ਯੂਥ ਕਲੱਬ ਨੂੰ ਮਾਲੀ ਸਹਾਇਤਾ ਵਜੋਂ ਦਿੱਤੇ। ਇਸ ਮੌਕੇ  ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਬੀਬੀ ਵੀਰਪਾਲ ਕੌਰ ਜੌਹਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿੰਡਾਂ ਵਿਚ ਨੌਜਵਾਨ ਲੜਕਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਾਲੇ ਪਾਸੇ ਵੀ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੰਤਰਰਾਸ਼ਟੀ ਪੱਧਰ ’ਤੇ ਖੇਡਦਿਆਂ ਦੇਸ਼ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰ ਸਕਣ। ਉਹਨਾਂ ਕਿਹਾ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਖੇਡਦਿਆਂ ਦੇਖ ਦੇ ਨਵੀਂ ਪਨੀਰੀ ਦੇ ਮਨਾਂ ਵਿਚ ਵੀ ਬਚਪਨ ਤੋਂ ਹੀ ਖੇਡਾਂ ਪ੍ਰਤੀ ਰੁਚੀ ਪੈਦਾ ਕੀਤਾ ਜਾ ਸਕੇ।  ਇਸ ਮੌਕੇ ਕਾਂਗਰਸੀ ਆਗੂ ਸ.ਠਾਣਾ ਸਿੰਘ ਜੌਹਲ ਨੇ ਕਿਹਾ ਉਹ ਭਵਿੱਖ ਵਿਚ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿਣਗੇ।  ਇਸ ਤੋਂ ਇਲਾਵਾ ਅਤੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਲਈ ਪਿੰਡ ਦੇ ਆਲੇ-ਦੁਆਲੇ ਖਾਲੀ ਜਗਾ ਤੇ ਸਰਪੰਚ ਸ.ਸ਼ਿੰਦਰਪਾਲ ਸਿੰਘ ਜੀ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ।