ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਨੇ ਲਗਾਇਆ ਆਸਟਰੇਲੀਆ ਦਾ ਮਲਟੀਪਲ ਵੀਜਾ
* ਜਨਵਰੀ 2018 ਇਨਟੇਕ ਦੀਆਂ ਆਫਰ ਲੈਟਰਾਂ ਮੁਫਤ : ਡਾਇਰੈਕਟਰ ਬਲਦੇਵ ਸਿੰਘ ਵਿਰਦੀ
ਮੋਗਾ, 22ਜੁਲਾਈ (ਜਸ਼ਨ):ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਹੈ। ਇਸ ਸੰਸਥਾ ਨੇ ਅੰਗਰੇਜ਼ ਸਿੰਘ ਗਿੱਲ ਅਤੇ ਉਨਾਂ ਦੀ ਪਤਨੀ ਜਸਵੀਰ ਕੌਰ ਗਿੱਲ ਵਾਸੀ ਪਿੰਡ ਦੁਨੇਕੇ ਦਾ ਆਸਟਰੇਲੀਆ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਦੌਰਾਨ ਅੰਗਰੇਜ਼ ਸਿੰਘ ਗਿੱਲ ਦੇ ਸਪੁੱਤਰ ਹਰਮਨਪ੍ਰੀਤ ਸਿੰਘ ਨੇ ਵੀਜ਼ਾ ਲੈਣ ਉਪਰੰਤ ਸੰਸਥਾ ਦਾ ਧੰਨਵਾਦ ਕੀਤਾ। ਸੰਸਥਾਂ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾਂ ਵੱਲੋਂ ਆਸਟਰੇਲੀਆ, ਕੈਨੇਡਾ, ਯੂ.ਕੇ. ਅਤੇ ਯੂਐਸਏ ਦਾ ਮਲਟੀਪਲ ਵੀਜ਼ਾ ਬੜੀ ਅਸਾਨੀ ਨਾਲ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਜਨਵਰੀ 2018 ਇਨਟੇਕ ਦੀਆਂ ਆਫਰ ਲੈਟਰਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ।