ਅੱਜ ਵੀ ਜਿੰਦਾ ਹੈ ਈਮਾਨਦਾਰੀ, ਡਿੱਗਿਆ ਪਰਸ ਕੀਤਾ ਵਾਪਿਸ

22 ਲਖਵੀਰ ਸਿੰਘ, ਮੋਗਾ : ਅੱਜ ਦੇ ਕਲਯੁਗੀ ਸੰਸਾਰ ਵਿੱਚ ਈਮਾਨਦਾਰੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਪਰ ਅੱਜ ਉਸ ਵੇਲੇ ਈਮਾਨਦਾਰੀ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਗੁਰਵਿੰਦਰ ਸਿੰਘ ਵਾਸੀ ਮਹੇਸ਼ਰੀ ਦਾ ਡਿੱਗਿਆ ਹੋਇਆ ਪਰਸ ਜਰਨੈਲ ਸਿੰਘ ਨੂੰ ਮੋਗਾ ਵਿਖੇ ਮਿਲਿਆ ਅਤੇ ਜਰਨੈਲ ਸਿੰਘ ਨੇ ਗੁਰਵਿੰਦਰ ਸਿੰਘ ਦੇ ਪਰਸ ਵਿੱਚੋਂ ਨੰਬਰ ਲੱਭ ਕੇ ਉਸਨੂੰ ਪਿੰਡ ਜਾ ਕੇ ਉਸਦਾ ਡਿੱਗਿਆ ਹੋਇਆ ਪਰਸ ਜਿਸ ਵਿੱਚ 3000 ਦੇ ਕਰੀਬ ਰੁਪਏ, ਜਰੂਰੀ ਦਸਤਾਵੇਜ਼ ਸਨ। ਗੁਰਵਿੰਦਰ ਸਿੰਘ ਨੇ ਜਰਨੈਲ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਦੇ ਜਰੂਰੀ ਦਸਤਾਵੇਜ਼ ਜੇਕਰ ਕਿਸੇ ਗਲਤ ਹੱਥ ਲੱਗ ਜਾਂਦੇ ਤਾਂ ਉਸਦੀ ਦੁਰਵਰਤੋ ਹੋ ਸਕਦੀ ਸੀ। ਇਸ ਮੌਕੇ ਤੇ ਭੁਪਿੰਦਰ ਸਿੰਘ ਭੋਲਾ, ਦਵਿੰਦਰ ਸਿੰਘ ਨੀਟਾ, ਸਤਨਾਮ ਸਿੰਘ ਮਹੇਸ਼ਰੀ ਆਦਿ ਹਾਜ਼ਰ ਸਨ।