ਸਰਬਜੀਤ ਕੌਰ ਬਰਾੜ ਮਾਹਲਾ ਦੀ ਅਗਵਾਈ ਵਿਚ ਮਹਿਲਾ ਕਾਂਗਰਸ ਨੇ ਕੀਤਾ ਜੀ ਐੱਸ ਟੀ ਖਿਲਾਫ ਪ੍ਰਦਰਸ਼ਨ        

 ਮੋਗਾ,22 ਜੁਲਾਈ (ਜਸ਼ਨ)-ਅੱਜ ਮਹਿਲਾ ਕਾਂਗਰਸ ਮੋਗਾ ਵੱਲੋਂ ਸਰਬਜੀਤ ਕੌਰ ਬਰਾੜ ਮਾਹਲਾ ਵਾਈਸ ਚੇਅਰਪਰਸਨ ਪੰਜਾਬ, ਸ਼ੋਸ਼ਲ ਮੀਡੀਆ ਸੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਗਵਾਈ ਵਿਚ ਧਾਰਮਿਕ ਅਸਥਾਨਾਂ ਦਰਬਾਰ ਸਾਹਿਬ ਅਤੇ ਲੰਗਰ ਸੇਵਾ ਤੇ ਲਗਾਏ ਗਏ ਜੀ ਐੱਸ ਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਸ਼ਨ ਕਰਦਿਆਂ ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਧਾਰਮਿਕ ਅਸਥਾਨਾਂ ਨੂੰ  ਜੀ ਐੱਸ ਟੀ ਤੋਂ ਮੁਕਤ ਕੀਤਾ ਜਾਵੇ। ਇਸ ਮੌਕੇ ਵੀਰਪਾਲ ਕੌਰ ਜੌਹਲ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਮੋਗਾ, ਸ.ਠਾਣਾ ਸਿੰਘ ਜੌਹਲ, ਰਾਮ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਕਾਂਗਰਸ ,ਰੀਮਾ ਰਾਣੀ,ਕਮਲਜੀਤ ਕੌਰ, ਅਮਨਦੀਪ ਕੌਰ ਤੇ ਹੋਰ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ।