ਤਰਕਸ਼ੀਲ ਸੁਸਾਇਟੀ ਇਕਾਈ ਬਰਗਾੜੀ ਦੀ ਹੋਈ ਅਹਿਮ ਮੀਟਿੰਗ

ਬਰਗਾੜੀ,22 ਜੁਲਾਈ (ਸਤਨਾਮ ਬੁੁੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ)-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਬਰਗਾੜੀ ਦੀ ਮੀਟਿੰਗ ਮਨੋਰੋਗ ਕੇਂਦਰ ਬਰਗਾੜੀ ਵਿਖੇ ਰਾਜਿੰਦਰ ਸਿੰਘ ਰੋਮਾਣਾ ਪ੍ਰਧਾਨ ਬਰਗਾੜੀ ਇਕਾਈ ਦੀ  ਪ੍ਰਧਾਨਗੀ ਹੇਠ ਹੋਈ। ਜਿਸ ’ਚ ਦਮੋਲਕਰ ਮੈਗਜੀਨ ਹਫਤਾ ਮਨਾਉਣ ਦੀ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ। ਇਸ ਹਫਤੇ ਹਰ ਤਰਕਸ਼ੀਲ ਮੈਂਬਰ ਘੱਟੋ-ਘੱਟ 10 ਪਾਠਕ ਪੈਦਾ ਕਰੇ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਉਸਾਰੋ ਅਤੇ ਤਰਕਸ਼ੀਲ ਸਾਹਿਤ ਆਪ ਪੜਨ ਅਤੇ ਆਪਣੇ ਬੱਚਿਆਂ ਨੂੰ ਵੀ ਪੜਾਉਣ ਤਾਂ ਕਿ ਅਸੀਂ ਆਉਣ ਵਾਲਾ ਸਮਾਂ ਅੰਧਵਿਸ਼ਵਾਸ਼ ਰਹਿਤ ਸਿਰਜ ਸਕੀਏ ਤੇ ਲੋਕ ਆਪਣੀ ਕਰਨੀ ਦੇ ਮਾਲਕ ਆਪ ਬਣ ਸਕਣ। ਇਸ ਮੌਕੇ ਸੱਭਿਆਚਾਰਕ ਵਿਭਾਗ ਮੁਖੀ ਜਸਕਰਨ ਲੰਡੇ ਨੇ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਸੱਭਿਆਚਾਰ ਨਾਲੋਂ ਤੋੜ ਕੇ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਜਾ ਰਹੀ ਹੈ। ਜਿਸ ਤੋਂ ਸੁਚੇਤ ਹੋਣ ਲਈ ਚੰਗੇ ਸਾਹਿਤ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਇਕਬਾਲ ਸਿੰਘ ਮਾੜੀ, ਦਰਸ਼ਨ ਸਿੰਘ ਸਾਹੋਕੇ, ਚੰਨਣ ਸਿੰਘ ਵਾਂਦਰ, ਮੈਡਮ ਰਾਜਿੰਦਰ ਬਰਗਾੜੀ, ਜਸਪ੍ਰੀਤ ਬਰਗਾੜੀ, ਰਾਜ ਮੱਲਾ, ਲਖਵੀਰ ਸਿੰਘ, ਜਸਵੀਰ ਸਿੰਘ ਘਣੀਆ ਆਦਿ ਹਾਜ਼ਰ ਸਨ।