ਕੋਹਲੀ ਸਟਾਰ ਈਮੇਜ ਸਕੂਲ ਦੇ ਵਿਦਿਆਰਥੀਆਂ ਕੀਤੇ 6 ਬੈਂਡ ਹਾਸਿਲ

ਮੋਗਾ, 22 ਜੁਲਾਈ (ਜਸ਼ਨ)-ਕੋਹਲੀ ਸਟਾਰ ਈਮੇਜ ਸਕੂਲ ਆਈਲਟਸ, ਸੋਫ਼ਟ ਸਕਿੱਲ, ਈਮੇਜ ਕੰਸਲਟੈਂਟਸ, ਸਪੋਕਨ ਇੰਗਲਿਸ਼ ਅਧੁਨਿਕ ਤਰੀਕਿਆਂ ਅਤੇ ਟਿਊਸ਼ਨ ਮੈਥਡ ਰਾਹੀਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਆਈਲਟਸ ਦੀ ਤਿਆਰੀ ਕਰਵਾ ਕੇ ਵਧੀਆ ਬੈਂਡ ਹਾਸਲ ਕਰਵਾ ਰਹੀ ਹੈ। ਡਾਇਰੈਕਟਰਸ ਭਵਦੀਪ ਸਿਲਕੀ ਕੋਹਲੀ ਤੇ ਰੂਬਨ ਕੋਹਲੀ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਸ ਨੂੰ ਸੌਖੇ ਢੰਗ ਨਾਲ ਸਮਝਾਇਆ ਜਾਂਦਾ ਹੈ ਜਿਸ ਸਦਕਾ ਵਿਦਿਆਰਥੀ ਆਈਲਟਸ ਦੀ ਤਿਆਰੀ ਕਰਕੇ ਆਪਣਾ ਭਵਿੱਖ ਰੁਸ਼ਨਾ ਰਹੇ ਹਨ। ਉਹਨਾਂ ਦੱਸਿਆ ਕਿ ਕੋਹਲੀ ਸਟਾਰ ਈਮੇਜ ਸਕੂਲ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਾਰ ਵੀ ਕੋਹਲੀ ਸਟਾਰ ਸਕੂਲ ਦੇ ਵਿਦਿਆਰਥੀਆਂ ਬਿਕਰਮਜੀਤ ਸਿੰਘ ਵਾਸੀ ਔਗੜ ਅਤੇ ਹਰਵੀਰ ਕੌਰ ਨੇ ਆਈਲਟਸ ਵਿਚੋਂ ਓਵਰਆਲ 6 ਬੈਂਡ ਹਾਸਿਲ ਕੀਤੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਭ ਸੰਸਥਾ ਦੇ ਮਾਹਿਰਾਂ ਵੱਲੋਂ ਆਸਾਨ ਤਰੀਕਿਆਂ ਨਾਲ ਦਿੱਤੀ ਜਾਂਦੀ ਸਿਖਲਾਈ ਸਦਕਾ ਸੰਭਵ ਹੋਇਆ ਹੈ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਡਾਇਰੈਕਟਰਸ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀ ਬਿਕਰਮਜੀਤ ਵੱਲੋਂ ਸਮੂਹ ਸਟਾਫ਼ ਦਾ ਮੰੂਹ ਮਿੱਠਾ ਕਰਵਾਇਆ ਗਿਆ।