ਕੌਮੀ ਜਥੇਦਾਰਾਂ ਵੱਲੋਂ ਜ਼ਿਲਾ ਫਰੀਦਕੋਟ ਦੇ ਗ੍ਰੰਥੀ ਸਿੰਘਾਂ ਨਾਲ ਮੀਟਿੰਗ 24 ਨੂੰ
ਬਰਗਾੜੀ,22 ਜੁਲਾਈ (ਸਤਨਾਮ ਬੁੁੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਸਰਬੱਤ ਖਾਲਸਾ ਦੇ ਕੌਮੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਜ਼ਿਲਾ ਫਰੀਦਕੋਟ ਦੇ ਗ੍ਰੰਥੀ ਸਿੰਘਾਂ ਦੀਆਂ ਡਿਊਟੀਆਂ ਸਮੇਂ ਆਉਂਦੀਆਂ ਸਮੱਸਿਆਵਾਂ ਨੂੰ ਵਿਚਾਰਨ ਲਈ ਅਤੇ ਦਿਨ-ਬ-ਦਿਨ ਹੋ ਰਹੀਆਂ ਗੁਰਬਾਣੀ ਦੀਆਂ ਬੇਅਬਦੀਆਂ ਨੂੰ ਠੱਲ ਪਾਉਣ ਲਈ ਗੁਰਦੁਆਰਾ ਸਾਹਿਬ ਵਿਸ਼ਵਕਰਮਾ ਮੋਗਾ ਰੋਡ ਕੋਟਕਪੂਰਾ ਵਿਖੇ 24 ਜੁਲਾਈ ਦਿਨ ਸੋਮਵਾਰ ਨੂੰ ਦੁਪਿਹਰ 2 ਵਜੇ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਗ੍ਰੰਥੀ ਸਿੰਘਾਂ ਦੇ ਸੁਝਾਅ ਲੈ ਕੇ ਉਹਨਾਂ ਨੂੰ ਵਿਚਾਰਿਆ ਜਾਵੇਗਾ। ਇਹ ਜਾਣਕਾਰੀ ਭਾਈ ਰਣਜੀਤ ਸਿੰਘ ਵਾਂਦਰ ਅਤੇ ਸੁਖਦੇਵ ਸਿੰਘ ਪੰਜਗਰਾਂਈ ਨੇ ਦਿੱਤੀ ਅਤੇ ਸਮੂਹ ਫਰੀਦਕੋਟ ਜ਼ਿਲੇ ਦੇ ਗ੍ਰੰਥੀ ਸਿੰਘਾਂ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਸਮੇਂ ਕੁਲਵੰਤ ਸਿੰਘ ਬਾਜਾਖਾਨਾ, ਪਿ੍ਰਤਪਾਲ ਸਿੰਘ ਬਰਗਾੜੀ, ਗੁਰਭਿੰਦਰ ਸਿੰਘ ਬਰਗਾੜੀ, ਅਮਰ ਸਿੰਘ ਬਰਗਾੜੀ, ਗੁਰਜੰਟ ਸਿੰਘ ਸਮਾਲਸਰ, ਬਲਵਿੰਦਰ ਸਿੰਘ ਟਹਿਣਾ, ਦਰਸ਼ਨ ਸਿੰਘ ਕੋਟਕਪੂਰਾ, ਕੁਲਵਿੰਦਰ ਸਿੰਘ ਝੱਖੜਵਾਲਾ, ਸੁਖਜਿੰਦਰ ਸਿੰਘ ਝੱਖੜਵਾਲਾ ਆਦਿ ਹਾਜ਼ਰ ਸਨ।