ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਰੋਜਿਜ਼ ਚਾਈਲਡ ਕੇਅਰ ਸੈਂਟਰ ਵਿਖੇ ਕਮਰਿਆਂ ਦਾ ਕੰਮ ਚਾਲੂ
ਮੋਗਾ, 22 ਜੁਲਾਈ (ਜਸ਼ਨ)ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਵਿਦਰਿੰਗ ਰੋਜਿਜ਼ ਚਾਈਲਡ ਮੈਮੋਰੀਅਲ ਕੇਅਰ ਸੈਂਟਰ ਵਿਖੇ 2 ਕਲਾਸ ਰੂਮ, ਲੈਂਟਰ ਦੀ ਰੀਪੇਅਰ ਕਰਵਾਈ ਜਾ ਰਹੀ ਹੈ,ਜਿਸ ਦਾ ਅੱਜ ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ, ਗੌਰਵ ਗੋਇਲ, ਵਰੂਣ ਮਿੱਤਲ, ਸ਼ਵੇਤ ਗੁਪਤਾ, ਵਿਕਾਸ ਗੁਪਤਾ ਵੱਲੋਂ ਮੈਂਬਰਾਂ ਸਮੇਤ ਟੱਕ ਲਗਾ ਕੇ ਕੰਮ ਚਾਲੂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤੁਸ਼ਾਰ ਗੋਇਲ ਨੇ ਦੱਸਿਆ ਕਿ ਸੈਂਟਰ ਵਿਖੇ ਛੋਟੇ ਬੱਚੇ ਕਾਫ਼ੀ ਸਮੇਂ ਤੋਂ ਕਮਰਿਆਂ ਪੱਖੋਂ ਬਰਾਂਡੇ ਵਿਚ ਹੀ ਬੈਠਣ ਲਈ ਮਜ਼ਬੂਰ ਸਨ, ਉਸ ਦੇ ਮੱਦੇ ਨਜ਼ਰ ਸੁਸਾਇਟੀ ਵੱਲੋਂ ਇਹ ਕਦਮ ਚੁੱਕਿਆ ਗਿਆ। ਤੁਸ਼ਾਰ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਵਿੱਦਿਆ ਬੇਹੱਦ ਜ਼ਰੂਰੀ ਹੈ ਅਤੇ ਨਾਲ ਨਾਲ ਵਿਦਿਆਰਥੀਆਂ ਦੇ ਆਸਪਾਸ ਦੇ ਮਾਹੌਲ ਦਾ ਉਚਿਤ ਹੋਣਾ ਵੀ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜੇਕਰ ਵਿਦਿਆਰਥੀ ਵੱਧ ਤੋਂ ਵੱਧ ਪੜੇ ਲਿਖੇ ਹੋਣਗੇ ਤਾਂ ਸਾਡੇ ਦੇਸ਼ ਦਾ ਵੱਡੇ ਪੱਧਰ ’ਤੇ ਵਿਕਾਸ ਹੋਵੇਗਾ ਜੇਕਰ ਉਨਾਂ ਨੂੰ ਆਪਣੇ ਭਵਿੱਖ ਸਬੰਧੀ ਫੈਸਲਾ ਲੈਣਾ ਪਵੇ ਵੀ ਤਾਂ ਉਹ ਡਾਵਾਂਡੋਲ ਨਾ ਹੋਣ। ਉਨਾਂ ਦੱਸਿਆ ਕਿ ਪੜੇਲਿਖੇ ਹੋਣ ਕਾਰਨ ਵਿਦਿਆਰਥੀ ਹਰ ਖੇਤਰ ਵਿਚ ਕਾਫ਼ੀ ਹੱਦ ਤੱਕ ਮਾਹਿਰ ਹੋ ਜਾਂਦਾ ਹੈ ਅਤੇ ਬਿਮਾਰੀਆਂ ਅਤੇ ਕਿਰਿਆਵਾਂ ਸਬੰਧੀ ਵੀ ਸੁਚੇਤ ਹੋ ਜਾਂਦਾ ਹੈ, ਉਸ ਨੂੰ ਕਿਵੇਂ ਸੰਭਾਲਣਾ ਹੈ, ਉਹ ਵੀ ਜਾਣ ਜਾਂਦਾ ਹੈ। ਇਸ ਮੌਕੇ ਪ੍ਰਧਾਨ ਤੁਸ਼ਾਰ ਗੋਇਲ ਨੇ ਕਿਹਾ ਕਿ ਜੇਕਰ ਹੋਰ ਕੋਈ ਸਮਾਜ ਸੇਵੀ ਸੰਸਥਾ ਕਮਰਿਆਂ ਦੀ ਉਸਾਰੀ ਲਈ ਸਹਾਇਤਾ ਕਰਨੀ ਚਾਹੁੰਦੀ ਹੈ ਤਾਂ ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਰੌਬਿਨ ਗੋਇਲ, ਸਾਹਿਲ ਅਰੋੜਾ, ਸਾਗਰ ਤਾਰੀਕਾ, ਸੁਖਜੀਤ ਸਿੰਘ, ਰੋਹਿਤ ਖ਼ੁਰਾਣਾ, ਨਮਿਸ਼ੂ ਜਿੰਦਲ, ਸੌਰਭ ਬਜਾਜ, ਸੌਰਭ ਬਾਂਸਲ, ਸੁਮਿਤ ਬਾਂਸਲ, ਅਰਜੁਨ ਕਾਂਸਲ ਹਾਜ਼ਰ ਸਨ।