ਕੈਂਬਰਿੱਜ ਸਕੂਲ ਮੋਗਾ ਦੇ ਵਿਦਿਆਰਥੀ ਚੰਡੀਗੜ ਵਿਖੇ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ

 ਮੋਗਾ,20 ਜੁਲਾਈ (ਜਸ਼ਨ)-ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਚਲਾਏ ਮਿਸ਼ਨ ਤਹਿਤ ਕੈਂਬਰਿੱਜ ਇੰਟਨੈਸ਼ਨਲ ਸਕੂਲ ਮੋਗਾ ਵੱਲੋਂ ਕੀਤੇ ਉਪਰਾਲਿਆਂ ਲਈ ਸਟੇਟ ਐਵਾਰਡ ਲਈ ਚੋਣ ਕਰਦਿਆਂ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਇਹ ਜਾਣਕਾਰੀ ਦਿੱਤੀ । ਇਸ ਮੌਕੇ ਉਹਨਾਂ ਨਾਲ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾ: ਇਕਬਾਲ ਸਿੰਘ ਅਤੇ ਸੈਕਟਰੀ ਸ: ਗੁਰਦੇਵ ਸਿੰਘ ਤੋਂ ਇਲਾਵਾ ਪ੍ਰਬੰਧਕ ਕਮੇਟੀ ਮੈਂਬਰ ਹਰਪ੍ਰੀਤ ਕੌਰ ਸਹਿਗਲ, ਪ੍ਰਮੋਦ ਗੋਇਲ, ਡਾ: ਗੁਰਚਰਨ ਸਿੰਘ ਅਤੇ ਗਗਨਪ੍ਰੀਤ ਸਿੰਘ ਆਦਿ ਹਾਜ਼ਰ ਸਨ । ਪਿ੍ਰੰ: ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਮੁਕਾਬਲਿਆਂ ਦੀ ਲੜੀ ਵਿਚ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਤਿਆਰ ਕੀਤੀ ਡਾਕੂਮੈਂਟਰੀ ਅਤੇ ਮਾਈਮ ਪੇਸ਼ਕਾਰੀ ਨੂੰ ਰਾਜ ਪੱਧਰੀ ਪੁਰਸਕਾਰ ਲਈ ਚੋਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਈਮ ਟੀਮ ਵਿਚ 11 ਵੀਂ ਜਮਾਤ ਦੇ ਵਿਦਿਆਰਥੀ ਕਸ਼ਿਸ ਗਰਗ ,ਜਸ਼ਨਪ੍ਰੀਤ ਸਿੰਘ ,ਰਣਧੀਰ ਸਿੰਘ,ਜਸਪ੍ਰੀਤ ਸਿੰਘ ,ਹਰਪਾਲ ਸਿੰਘ ਅਤੇ ਲਵਿੰਦਰ ਸਿੰਘ ਸ਼ਾਮਲ ਸਨ। ਪਿ੍ਰੰ: ਸਤਵਿੰਦਰ ਕੌਰ ਨੇ ਦੱਸਿਆ ਕਿ ਡਾਕੂਮੈਂਟਰੀ ਟੀਮ ਵਿਚ 12 ਵੀਂ ਜਮਾਤ ਦੇ ਵਿਦਿਆਰਥੀ ਵਿਸ਼ਾਲ ,ਰਾਹੁਲ ,ਹਰਮਨਦੀਪ ਸਿੰਘ ,ਅਰਸ਼ਦੀਪ ਖੋਸਾ ,ਅਕਸ਼ਪ੍ਰੀਤ ਸਿੰਘ ਤੋਂ ਇਲਾਵਾ ਨੌਵੀਂ ਅਤੇ ਅੱਠਵੀ ਜਮਾਤ ਦੇ ਨਮਨ ਬਾਂਸਲ ,ਵੰਸ਼ ਰਾਣਾ ,ਵੰਸ਼ਿਕਾ ਰਾਣਾ ਅਤੇ ਸਾਰਾ ਸਿੱਧੂ ਆਦਿ ਸ਼ਾਮਲ ਸਨ । ਉਹਨਾਂ ਦੱਸਿਆ ਕਿ ਕੈਂਬਰਿੱਜ ਸਕੂਲ ਮੋਗਾ ਦੇ ਵਿਦਿਆਰਥੀਆਂ ਨੂੰ ਮੋਹਾਲੀ ਵਿਖੇ ਸਨਮਾਨਿਤ ਕਰਨ ਮੌਕੇ ਪਿ੍ਰੰਸੀਪਲ ਸਕੱਤਰ ਸਿਹਤ ਵਿਭਾਗ ਡਾ: ਅੰਜਲੀ ਭਾਵੜਾ ,ਡਾ: ਰਾਕੇਸ਼ ਗੁਪਤਾ ਇੰਚਾਰਜ ਸਟੇਟ ਤੰਬਾਕੂ ਕੰਟਰੋਲ ਸੈੱਲ ਪੀ ਜੀ ਆਈ ਚੰਡੀਗੜ ਅਤੇ ਡਾ: ਅਰੁਣ ਗੁਪਤਾ ਨੇ ਸਮਾਜ ਨੂੰ ਸੇਧ ਦੇਣ ਵਾਲੇ ਇਹਨਾਂ ਯਤਨਾਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਅਜਿਹੇ ਹੋਰ ਯਤਨ ਕਰਨ ਲਈ ਪ੍ਰੇਰਿਤ ਕੀਤਾ । ਪ੍ਰੈਸ ਕਾਨਫਰੰਸ ਉਪਰੰਤ ਸਕੂਲ ਐਡਮਿਨਸਟਰੇਟਰ ਪਰਮਜੀਤ ਕੌਰ ਅਤੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਫੋਨ ’ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।