‘ਕਰਵ ਪਲੱਸ’ ਨੂੰ ਦਿੱਤਾ ਬੈਸਟ ਆਈਲੈਟਸ ਇੰਸਟੀਚਿੳੂਟ ਅਵਾਰਡ ਸਿਹਰਾ ਮਿਹਨਤੀ ਸਟਾਫ ਨੂੰ ਜਾਂਦੈ-ਅਮਨਦੀਪ ਸਿੰਘ

ਮੋਗਾ, 20 ਜੁਲਾਈ (ਜਸ਼ਨ):ਅੱਜ ਫਾਸਟ ਵੇਅ ਟੀਮ ਵੱਲੋਂ ਸਥਾਨਕ ਸ਼ਹਿਰ ਦੇ ਵੱਖ ਵੱਖ ਆਈਲੈਟਸ ਇੰਸਟੀਚਿੳੂਟਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਹਨਾਂ ਸੈਂਟਰਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਕੋਚਿੰਗ ਅਤੇ ਵੱਖ ਵੱਖ ਪੈਮਾਨਿਆਂ ਨੂੰ ਘੋਖਦੇ ਹੋਏ ਵਿਸੇਸ਼ ਜਾਂਚ ਕੀਤੀ ਗਈ। ਇਸ ਦੌਰਾਨ ਸਥਾਨਕ ਕੋਟ ਈਸੇ ਖਾਂ ਰੋਡ ਉਪਰ ਸਥਿੱਤ ਇਲਾਕੇ ਦੀ ਨਾਮਵਰ ਅਤੇ ਮੰਨੀ ਪ੍ਰਮੰਨੀ ਆਈਲੈਟਸ ਸੰਸਥਾ ‘ਕਰਵ ਪਲੱਸ ਸਟੱਡੀ ਪਲਾਜਾ’ ਨੂੰ ਕਸਬੇ ਦੀ ਬਿਸਟ ਆਈਲੈਟਸ ਇੰਸਟੀਚਿੳੂਟ ਦਾ ਅਵਾਰਡ ਦਿੱਤਾ ਗਿਆ।  ਐਮਡੀ ਅਮਨਦੀਪ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਾਸਟ ਵੇਅ ਟੀਮ ਨੇ ਕਿਹਾ ਕਿ ‘ਕਰਵ ਪਲੱਸ ਸਟੱਡੀ ਪਲਾਜਾ’ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਕੋਚਿੰਗ, ਪੜਾਉਣ ਦੇ ਤਰੀਕੇ, ਸਟਾਫ ਵੱਲੋਂ ਕਰਵਾਈ ਜਾਂਦੀ ਮਿਹਨਤ, ਸਾਫ ਸੁਥਰੇ ਵਾਤਾਵਰਨ, ਸਹੀ ਡੀਲਿੰਗ ਤੇ ਗਾਇਡਿੰਸ ਅਤੇ ਪਿਛਲੇ ਕੁਝ ਕੁ ਸਮੇਂ ਦੌਰਾਨ ਹੋਈ ਵਿਦਿਆਰਥੀਆਂ ਦੀ ਹੋਈ ਪ੍ਰੋਗਰੈਸ ਨੂੰ ਮੱਦੇ ਨਜਰ ਰੱਖਦੇ ਹੋਏ ਇਹ ਅਵਾਰਡ ਦਿੱਤਾ ਗਿਆ ਹੈ। ਖੁਸ਼ੀ ਪ੍ਰਗਟ ਕਰਦਿਆਂ ਸੰਸਥਾ ਦੇ ਐਮਡੀ ਅਮਨਦੀਪ ਸਿੰਘ ਨੇ ਜਿੱਥੇ ਫਾਸਟ ਵੇਅ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਇਸ ਅਵਾਰਡ ਦਾ ਸਾਰਾ ਸਿਹਰਾ ਸੰਸਥਾ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ, ਜੋ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਯਤਨਸ਼ੀਲ ਰਹਿਦੇ ਹਨ। ਉਹਨਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਸੰਸਥਾ ਇਸੇ ਤਰਾਂ ਯਤਨਸ਼ੀਲ ਰਹੇਗੀ। ਇਸ ਮੌਕੇ ਸੈਂਟਰ ਹੈੱਡ ਮੈਡਮ ਸੰਦੀਪ ਕੌਰ, ਜੱਸਪ੍ਰੀਤ ਕੌਰ, ਪਰਵਿੰਦਰ ਕੌਰ, ਮਨਪ੍ਰੀਤ ਕੌਰ, ਅਮਰਜੋਤ ਸਿੰਘ ਆਦਿ ਹਾਜਰ ਸਨ।