ਮਨਦੀਪ ਕੌਰ ਨੇ ਆਸਟਰੇਲੀਅਨ ਮਾਈਗਰੇਸਨ ਲਾਅ ਦੀ ਡਿਗਰੀ ਪ੍ਰਾਪਤ ਕਰ ਕੇ ਸੰਸਥਾਂ ਦਾ ਕੀਤਾ ਨਾਮ ਰੌਸਨ-ਸੰਦੀਪ ਧਾਲੀਵਾਲ
ਮੋਗਾ,20 ਜੁਲਾਈ (ਜਸ਼ਨ)-ਮਾਈ ਚੁਆਇਸ ਵੀਜ਼ਾ ਅਡਵਾਈਜਰ ਨੇ ਵੱਡੀਆਂ ਪੁਲਾਘਾਂ ਪੁੱਟਦੇ ਹੋਏ ਉਹਨਾਂ ਦੀ ਟੀਮ ਮੈਂਬਰ ਮਨਦੀਪ ਕੌਰ ਵੱਲੋ ਆਸਟਰੇਲੀਆ ਵਿੱਚ ਆਸਟਰੇਲੀਅਨ ਮਾਈਗਰਸ਼ਨ ਲਾਅ ਦੀ ਡਿਗਰੀ ਪ੍ਰਾਪਤ ਕਰ ਕੇ ਸੰਸਥਾਂ ਅਤੇ ਇਲਾਕੇ ਦਾ ਨਾਮ ਰੌਸਨ ਕੀਤਾ ਹੈ ,ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਮ ਡੀ ਸੰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਮੈਂਬਰ ਨੂੰ ਇਹ ਡਿਗਰੀ ਮਿਲਣ ਨਾਲ ਸੰਸਥਾ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ , ਉਹਨਾਂ ਕਿਹਾ ਕਿ ਆਸਟਰੇਲੀਆ ਜਾਣ ਦੇ ਚਾਹਵਾਨ ਨੂੰ ਸਟੱਡੀ ਵੀਜਾ , ਟੂਰਿਸਟ ਵੀਜਾ ,ਅਤੇ ਹੋਰ ਇੰਮੀਗਰੇਸਨ ਸੰਬੰਧੀ ਸਹੀ ਕਨੂੰਨੀ ਸਲਾਹ ਮਿਲ ਸਕੇਗੀ ਜਿਸ ਨਾਲ ਚਾਹਵਾਨ ਲੋਕ ਇਸ ਦਾ ਲਾਭ ਲੈ ਸਕਣਗੇ , ਇਸ ਸਮੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਮਧੇਕੇ ਅਤੇ ਹਰਸਿਮਰਨਜੀਤ ਸਿੰਘ ਵੀ ਹਾਜ਼ਰ ਸਨ।