ਮਾੳੂਂਟ ਲਿਟਰਾ ਤੇ ਲਿਟਲ ਮਿਲੇਨੀਅਮ ਸਕੂਲ ਵਿਚ ਮਨਾਇਆ ਆਈਸਕ੍ਰੀਮ ਦਿਵਸ

ਮੋਗਾ, 20 ਜੁਲਾਈ (ਜਸ਼ਨ )-ਗਰਮੀ ਨੂੰ ਅਲਵਿਦਾ ਕਹਿੰਦਿਆਂ ਅਤੇ ਸਾਉਣ ਮਹੀਨੇ ਦੀ ਆਮਦ ਨੂੰ ਮੁੱਖ ਰੱਖਦਿਆਂ ਅੱਜ ਮਾੳੂਂਟ ਲਿਟਰਾ ਜ਼ੀ ਸਕੂਲ ਅਤੇ ਲਿਟਲ ਮਿਲੇਨੀਅਮ ਸਕੂਲ ਵਿਖੇ ਸਕੂਲੀ ਬੱਚਿਆਂ ਨੇ ਆਈਸਕ੍ਰੀਮ ਦਿਵਸ ਮਨਾਇਆ । ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਹੋਏ ਆਈਸਕ੍ਰੀਮ ਦਿਵਸ ’ਤੇ ਕਰਵਾਏ ਇਸ ਰੌਚਕ ਪ੍ਰੋਗਰਾਮ ’ਚ ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਆਈਸਕ੍ਰੀਮ ਦਿਵਸ ਸਮਾਗਮ ਦੌਰਾਨ ਸਕੂਲ ਦੇ ਪ੍ਰੀ-ਨਰਸਰੀ ਤੋਂ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਬਹੁਤ ਹੀ ਨਿਵੇਕਲੇ ਢੰਗ ਨਾਲ ਇਸ ਦਿਵਸ ਨੂੰ ਮਨਾਇਆ। ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਈਸਕ੍ਰੀਮ ਬਣਾਉਣ ਸਬੰਧੀ ਜਾਣਕਾਰੀ ਵੀ ਦਿੱਤੀ। ਵਿਦਿਆਰਥੀਆਂ ਨੂੰ ਵੱਖ-ਵੱਖ ਸਵਾਦਾਂ ਵਾਲੀ ਆਈਸਕ੍ਰੀਮ ਦਿੱਤੀ ਗਈ ਜਿਸਦਾ ਬੱਚਿਆਂ ਨੇ ਖੂਬ ਲੁਤਫ਼ ਲਿਆ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਇੰਗਲੈਂਡ ਤੋਂ ਹੋਈ ਸੀ। ਪਹਿਲਾਂ ਇਸਨੂੰ ਆਈਸਡ ਕ੍ਰੀਮ ਯਾਨੀ ਠੰਡੀ ਕੀਤੀ ਗਈ ਕ੍ਰੀਮ ਕਿਹਾ ਜਾਂਦਾ ਸੀ, ਪ੍ਰੰਤੂ ਬਾਅਦ ਵਿਚ ਇਸਨੂੰ ਆਈਸਕ੍ਰੀਮ ਕਿਹਾ ਜਾ ਲੱਗਿਆ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਇਸ ਪ੍ਰਕਾਰ ਦੇ ਮੁਕਾਬਲੇ ਸਕੂਲ ਵੱਲੋਂ ਕਰਵਾਏ ਜਾਂਦੇ ਹਨ, ਜੋ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।