ਦਸ਼ਮੇਸ ਨਗਰ ਬਰਗਾੜੀ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਾਇਆ

ਬਰਗਾੜੀ 20 ਜੁਲਾਈ (ਸਤਨਾਮ ਬੁੁੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਦਸ਼ਮੇਸ਼ ਚੌਹਾਨ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਸਹਿਯੋਗ ਨਾਲ ਦਸ਼ਮੇਸ ਨਗਰ ਬਰਗਾੜੀ ਦੀ ਸੂਏ ਵਾਲੀ ਬਸਤੀ ਦੀ ਧਰਮਸ਼ਾਲਾ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਪੁਹੰਚੇ ਜਗਵਿੰਦਰ ਸਿੰਘ ਔਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਨੇ ਕੀਤਾ । ਉਦਘਾਟਨ ਦੀਆਂ ਰਸਮਾਂ ਮੌਕੇ ਪਿੰਡ ਦੇ ਪਤਵੰਤੇ, ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਬੋਲਦਿਆਂ ਨਵਰੀਤ ਬਲੱਡ ਡੋਨਰਜ਼ ਸੁਸਾੲਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਗਾੜੀ ਨੇ ਖ਼ੂਨਦਾਨ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਇਕ ਤੁੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਖ਼ੂਨਦਾਨ ਨਾਲ ਅਨੇਕ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਕੱੈਂਪ ਵਿੱਚ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਿੰਡ ਦੇ ਹੋਰ ਨੌਜਵਾਨਾਂ ਵੱਲੋ 27 ਦੇ ਕਰੀਬ ਯੂਨਿਟ ਖ਼ੂਨਦਾਨ ਕੀਤਾ ਗਿਆ ਜੋ ਸਿਵਲ ਹਸਪਤਾਲ ਕੋਟਕਪੂਰਾ ਦੀ ਬਲੱਡ ਬੈਂਕ ਟੀਮ ਵੱਲੋਂ ਡਾ. ਰਾਮੇਸ਼ ਕੁਮਾਰ ਦੀ ਦੇਖ-ਰੇਖ ਹੇਠ ਪ੍ਰਾਪਤ ਕੀਤਾ ਗਿਆ। ਇਸ ਸਮੇਂ ਗੁਰਚੇਤ ਸਿੰਘ ਢਿੱਲੋਂਂ ਸੀਨੀਅਰ ਅਕਾਲੀ ਆਗੂ, ਹਿਰਦੇਪਾਲ ਸਿੰਘ ਭਲੂਰੀਆਂ,  ਸੇਵਾ ਸਿੰਘ ਚੇਅਰਮੈਨ, ਰੁਪਿੰਦਰ ਸਿੰਘ ਢਿੱਲੋਂ, ਜੱਸਾ ਸਿੰਘ ਪੰਚ, ਚੰਨ ਭਾਊ, ਡਾ. ਸੰਜੀਵ ਸ਼ਰਮਾਂ, ਗੋਲਡੀ ਢਿੱਲੋਂ, ਕੁਲਵੰਤ ਸਿੰਘ , ਚਤਰ ਦਾਸ ਕਲੱਬ ਪ੍ਰਧਾਨ, ਡਾ. ਗੁਰਦੀਪ ਸਿੰਘ ਬਰਾੜ, ਰਾਜਵੀਰ ਸਿੰਘ ਗਿੱਲ, ਜਗਦੀਪ ਸਿੰਘ ਢਿੱਲੋਂ, ਕੁਲਦੀਪ ਸ਼ਰਮਾਂ, ਗੁਰਮੇਲ ਸੇਖਾ, ਮੰਗਲ ਸਿੰਘ, ਬਲਦੀਪ ਸਿੰਘ ਢਿੱਲੋਂ, ਗੁਰਦੀਪ ਸਿੰਘ, ਮੰਡ ਬਰਗਾੜੀ ਆਦਿ ਹਾਜ਼ਰ ਸਨ।