ਗਾਇਕਾ ਗਗਨਪ੍ਰੀਤ ਬਠਿੰਡਾ ਦੇ ਸਿੰਗਲ ਟਰੈਕ ’ਤਰੀਫ਼ਾਂ’ ਨੂੰ ਸਰੋਤਿਆਂ ਨੇ ਕਬੂਲਿਆਂ

ਬਰਗਾੜੀ 20 ਜੁਲਾਈ (ਸਤਨਾਮ ਬੁੁੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ)  ਪੰਜਾਬੀ ਗੀਤ ਸੰਗੀਤ ਨੇ ਦੇਸ਼ ਦੀਆਂ ਬਰੂਹਾਂ ਟੱਪ ਕੇ ਵਿਦੇਸ਼ਾ ਵਿਚ ਆਪਣੀ ਵਿਲੱਖਣਤਾ ਦੀ ਛਾਪ ਛੱਡੀ ਹੈ, ਇਸ ਵਿਚ ਜਿੱਥੇ ਸਾਡੇ ਗਾਇਕਾਂ ਦੀ ਮਿਹਨਤ ਲਗਨ ਦਾ ਹੈ ਉੱਥੇ ਗਾਇਕਾਵਾਂ ਵੀ ਪਿੱਛੇ ਨਹੀਂ ਹਨ, ਅਜਿਹੀ ਹੀ ਗਾਇਕਾ ਹੈ ਗਗਨਪ੍ਰੀਤ ਬਠਿੰਡਾ ਜਿਸ ਦਾ ਜਨਮ ਮੋਗਾ ਜ਼ਿਲੇ ਵਿਚ ਪੈਂਦੇ ਪਿੰਡ ਕੋਕਰੀ ਕਲਾਂ ਵਿਖੇ ਸਰਪੰਚ ਗੁਰਦੀਪ ਸਿੰਘ ਦੇ ਘਰ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਹੋਇਆ। ਗਗਨਪ੍ਰੀਤ ਨੇ ਬਠਿੰਡਾ ਤੋਂ ਗ੍ਰੈਜ਼ੂਏਸ਼ਨ ਕਰਨ ਉਪਰੰਤ ਹੁਸ਼ਿਆਰ ਔਲਖ ਨੂੰ ਉਸਤਾਦ ਧਾਰ ਆਪਣੀ ਪਲੇਠੀ ਐਲਬਮ ਜਵਾਨੀ ਪੰਜਾਬ ਦੇ ਸਿਰਮੌਰ ਗੀਤਕਾਰ ਅਮਰਦੀਪ ਗਿੱਲ, ਿਪਾਲ ਮਾਅਣਾ, ਪ੍ਰੀਤ ਕਾਲਝਰਾਣੀ ਵਰਗੇ ਸੁਲਝੇ ਗੀਤਕਾਰਾਂ ਦੀਆਂ ਕਲਮਾਂ ਵਿਚੋਂ ਉਪਜੇ ਗੀਤਾਂ ਨਾਲ ਪੰਜਾਬੀ ਸੱਭਿਅਕ ਗੀਤਾਂ ਦੀ ਗਾਇਕਾਂ ਬਣੀ। ਜਿਸ ਨਾਲ ਉਸਦੇ ਸਰੋਤਿਆਂ ਦਾ ਦਾਇਰਾ ਹੋਰ ਵੀ ਵਿਸ਼ਾਲ ਹੋ ਗਿਆ। ਪੰਜਾਬੀ ਗਾਇਕੀ ਖ਼ੇਤਰ ਵਿਚ ਪਹਿਲੀ ਵਾਰ ਗਾਇਕਾ ਲਵਪ੍ਰੀਤ ਬੱਬੂ ਨਾਲ ਪੰਜਾਬਣਾਂ ਐਲਬਮ ਰਾਹੀਂ ਗਾਇਕਾਵਾਂ ਵਿਚ ਪਹਿਲੀ ਵਾਰ ਦੋਗਾਣਿਆ ਦੀ ਪਿ੍ਰਤ ਪਾਈ। ਇਸ ਤੋਂ ਬਾਅਦ ਗਗਨ ’ਬਾਏ- ਬਾਏ’ ’ਮਾਈ ਹਾਰਟ’ ਅਤੇ ਨਖ਼ਰੇਬਾਜ਼ੀ ਵਰਗੀਆਂ ਕੈਸਿਟਾਂ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਈ। ਹੁਣ ਆਪਣੇ ਸਿੰਗਲ ਟਰੈਕ ’ਤਾਰੀਫਾਂ’ ਸਬੰਧੀ ਗੱਲਬਾਤ ਕਰਦਿਆਂ ਗਗਨਪੀ੍ਰਤ ਨੇ ਦੱਸਿਆ ਕਿ ਇਸ ਟਰੈਕ ਨੂੰ ਪੰਜਾਬੀ ਦੇ ਉੱਘੇ ਸ਼ਾਇਰ ਰਾਜੂ ਸਹਿਬਾਜ਼ਪੁਰਾ ਯੂ ਐਸ ਏ ਵਲੋਂ ਅਗਾਜ਼ ਰਿਕਾਰਡਜ਼ ਰਾਹੀਂ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਟਰੈਕ ਨੂੰ ਮਕਬੂਲ ਗੀਤਕਾਰ ਜੱਸੀ ਮਾਨਸਾ ਕਲਾਂ ਵਲੋਂ ਕਲਮਬੰਦ ਕੀਤਾ ਗਿਆ ਹੈ ਅਤੇ ਸੰਗੀਤ ਸੁਰਾਂ ਨਾਲ ਸਿੰਗਾਰਿਆਂ ਹੈ ਚਰਚਿਤ ਸੰਗੀਤਕਾਰ ਨਿੰਮਾ ਵਿਰਕ ਨੇ। ਉਨਾਂ ਦੱਸਿਆ ਕਿ ਤਰੀਫ਼ਾਂ ਟਰੈਕ ਨੂੰ ਜਲੰਧਰ ਦੂਰਦਰਸ਼ਨ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਪ੍ਰਮੋਟ ਕੀਤਾ ਜਾ ਰਿਹਾ ਹੈ। ਅਖ਼ੀਰ ਵਿਚ ਉਨਾਂ ਕਿਹਾ ਕਿ ਮੇਰੇ ਪਹਿਲਾ ਗੀਤਾਂ ਦੀ ਤਰਾਂ ਸਰੋਤੇ ਇਸ ਨੂੰ ਰੱਜਵਾਂ ਪਿਆਰ ਦੇ ਰਹੇ ਹਨ।