ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦਾ ਫੌਜੀ ਜਵਾਨ ਜੰਮੂ ਕਸ਼ਮੀਰ ’ਚ ਸ਼ਹੀਦ 

ਮੋਗਾ,18 ਜੁਲਾਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦਾ ਫੌਜੀ ਜਵਾਨ ਜਸਪ੍ਰੀਤ ਸਿੰਘ ਜੰਮੂ ਕਸ਼ਮੀਰ ’ਚ ਸ਼ਹੀਦ ਹੋ ਗਿਆ। ਭਾਰਤ ਪਾਕਿ ਸੀਮਾਂ ’ਤੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੱਲ ਸ਼ਾਮ ਰਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਵਿਚ ਪੈਂਦੇ ਭਵਾਨੀ ਝਾਂਗਰ ਖੇਤਰ ਵਿਚ ਕੀਤੀ ਗੋਲੀਬਾਰੀ ਦੌਰਾਨ ਜਸਪ੍ਰੀਤ ਸਿੰਘ ਸ਼ਹੀਦ ਹੋ ਗਿਆ  । ਤਲਵੰਡੀ ਮੱਲੀਆਂ ਦੇ ਵਾਸੀ ਸਵਰਨ ਸਿੰਘ ਉਰਫ ਭੂਰਾ ਦਾ 26 ਸਾਲਾ ਸਪੁੱਤਰ ਜਸਪ੍ਰੀਤ ਸਿੰਘ ਅਜੇ ਕੁਵਾਰਾ ਸੀ ਅਤੇ ਚਾਰ ਸਾਲ ਪਹਿਲਾਂ ਹੀ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ । ਇਸ ਦੁਖਦਾਈ ਖ਼ਬਰ ਨਾਲ ਮੋਗਾ ਜ਼ਿਲੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।  ਸ਼ਹੀਦ ਜਸਪ੍ਰੀਤ ਸਿੰਘ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਜੱਸੀ ਅਕਸਰ ਬਚਪਨ ਵਿਚ ਹੀ ਕਿਹਾ ਕਰਦਾ ਸੀ ਕਿ ਮੈਂ ਵੱਡਾ ਹੋ ਕੇ ਫੌਜੀ ਬਣਾਂਗਾ ਅਤੇ ਦੇਸ਼ ਲਈ ਸ਼ਹੀਦ ਹੋਵਾਂਗਾ।