‘ਮੋਗਾ ਇਮੀਗਰੇਸ਼ਨ, ਟਰੈਵਲ ਅਤੇ ਆਈਲਸ ਐਸੋਸੀਏਸ਼ਨ ’ਵੱਲੋਂ ਕੇਂਦਰਾਂ ਦੇ ਮੁਖੀਆਂ ਖਿਲਾਫ ਦਰਜ ਮਾਮਲਿਆਂ ਦੀ ਨਿਖੇਧੀ
ਮੋਗਾ,18 ਜੁਲਾਈ (ਜਸ਼ਨ)- ਮੋਗਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 15 ਇੰਮੀਗਰੇਸ਼ਨ ਸੰਚਾਲਕਾਂ ਅਤੇ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਹੋਣ ’ਤੇ ਜ਼ਿਲੇ ਭਰ ਵਿਚ ਹੜਕੰਪ ਮੱਚਿਆ ਹੋਇਆ ਹੈ । ਇਸੇ ਸਬੰਧੀ ਅੱਜ ਮੋਗਾ ਦੇ 4 ਜੀ ਹੋਟਲ ਵਿਚ ਇੰਮੀਗਰੇਸ਼ਨ ਸੰਚਾਲਕ ਇਕੱਤਰ ਹੋਏ ਅਤੇ ਬਿਨਾਂ ਦੇਰੀ ਕੀਤਿਆਂ ਨਵੀਂ ਸੰਸਥਾ ‘ਮੋਗਾ ਇਮੀਗਰੇਸ਼ਨ, ਟਰੈਵਲ ਅਤੇ ਆਈਲਸ ਐਸੋਸੀਏਸ਼ਨ ’ ਦਾ ਗਠਨ ਕੀਤਾ ਗਿਆ। ਇੰਮੀਗਰੇਸ਼ਨ ਕੇਂਦਰਾਂ ਦੇ ਮੁਖੀਆਂ ਦੀ ਇਸ ਅਹਿਮ ਮੀਟਿੰਗ ਦੌਰਾਨ ਬੀਤੇ ਦਿਨੀਂ ਮੋਗਾ ਜ਼ਿਲੇ ਵਿਚ ਕੰਮ ਕਰ ਰਹੀਆਂ ਟਰੈਵਲ ਐਡਵਾਈਜ਼ਰ ਏਜੰਸੀਆਂ ,ਇਮੀਗਰੇਸ਼ਨ ਅਤੇ ਆਈਲਟਸ ਸੈਂਟਰਾਂ ਦੇ ਮੁਖੀਆਂ ’ਤੇ ਅਪਰਾਧ ਧਾਰਾ 13 ਦੀ ਪੰਜਾਬ ਪ੍ਰਵੈਨਸ਼ਨ ਆਫ਼ ਹਿਊਮਨ ਸਮੱਗਿਗ ਐਕਟ ਤਹਿਤ 15 ਤੋਂ ਵੱਧ ਵਿਅਕਤੀਆਂ ’ਤੇ ਦਰਜ ਮੁਕੱਦਮਿਆਂ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਇੰਨਾਂ ਦਰਜ ਪਰਚਿਆਂ ਦੀ ਨਿਖੇਧੀ ਵੀ ਕੀਤੀ ਗਈ । ਇਸ ਮੌਕੇ ਵੱਖਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਰਜਿਸਟਰੇਸ਼ਨ ਫ਼ੀਸ ਅਤੇ ਅਰਜੀਆਂ ਦੀ ਮੰਗ ਕੀਤੀ ਸੀ ਉਸ ਪਰਿਕਿਰਿਆ ਲਈ ਸਮਾਂ ਬਹੁਤ ਘੱਟ ਸੀ ਅਤੇ ਬਹੁਤ ਸਾਰੇ ਇਮੀਗਰੇਸ਼ਨ ਅਤੇ ਟਰੈਵਲ ਐਡਵਾਈਜ਼ਰ ਅਤੇ ਆਈਲਟਸ ਸੈਂਟਰਾਂ ਦੇ ਮੁਖੀਆਂ ਨੂੰ ਉਸ ਸਬੰਧੀ ਨਾ ਹੀ ਕੋਈ ਜਾਣਕਾਰੀ ਪ੍ਰਾਪਤ ਹੋ ਸਕੀ ਅਤੇ ਨਾ ਹੀ ਉਨਾਂ ਨੂੰ ਕੋਈ ਸੂਚਨਾ ਪ੍ਰਾਪਤ ਹੋਈ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਹੁਕਮਾਂ ਨੂੰ ਇੰਨਬਿਨ ਮੰਨਣਗੇ ਪਰੰਤੂ ਇਸ ਸਬੰਧੀ ਰਜਿਸਟਰੇਸ਼ਨ ਕਰਵਾਉਣ ਦਾ ਸਮਾਂ ਵਧਾਉਣ ਦੇ ਨਾਲ ਨਾਲ ਉਨਾਂ ਨੂੰ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇ। ਉਨਾਂ ਦੱਸਿਆ ਕਿ ਦਰਜ ਪਰਚਿਆਂ ਨੂੰ ਲੈ ਕੇ ਉਹ ਜ਼ਿਲਾ ਪੁਲਿਸ ਮੁਖੀ ਰਾਜ ਜੀਤ ਸਿੰਘ ਹੰੁਦਲ ਅਤੇ ਡੀ.ਸੀ. ਮੋਗਾ ਦਿਲਰਾਜ ਸਿੰਘ ਨੂੰ ਵੀ ਮਿਲਣਗੇ ਅਤੇ ਇਸ ਸਬੰਧੀ ਉਨਾਂ ਨੂੰ ਜਾਣੰੂ ਕਰਵਾਉਣਗੇ। ਇਸ ਮੌਕੇ ‘ਮੋਗਾ ਇਮੀਗਰੇਸ਼ਨ, ਟਰੈਵਲ ਅਤੇ ਆਈਲਸ ਐਸੋਸੀਏਸ਼ਨ ’ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਲਈ ਇੱਕ ਅਗਜ਼ੈਕਟਿਵ ਕਮੇਟੀ ਵੀ ਗਠਿਤ ਕੀਤੀ ਗਈ ਜਿਸ ਵਿਚ ਗੁਰਪ੍ਰੀਤ ਸਿੰਘ ਹੈਪੀ, ਬਲਦੇਵ ਸਿੰਘ ਵਿਰਦੀ, ਪਰਦੀਪ ਕੁਮਾਰ, ਦੀਪਕ ਮਨਚੰਦਾ, ਵਰਿੰਦਰ ਸਿੰਘ ਭਿੰਡਰ, ਅਮਰੀਕ ਸਿੰਘ ਆਰਸਨ, ਕੁਲਦੀਪ ਸਿੰਘ ਰਾਏ ਗਰੀਨ ਵੈਲੀ, ਅਮਿੱਤ ਚਾਵਲਾ ਐਡਵੋਕੇਟ, ਮਨਦੀਪ ਸਿੰਘ ਖੋਸਾ, ਗੁਰਪ੍ਰੀਤ ਸਿੰਘ, ਵਿਨੀਤ ਕੁਮਾਰ ਸ਼ਰਮਾ ਅਤੇ ਕੁਲਦੀਪ ਸਿੰਘ ਬਾਘਾਪੁਰਾਣਾ ਨੂੰ ਸ਼ਾਮਲ ਕੀਤਾ ਗਿਆ ਅਤੇ ਇਹ ਵੀ ਫੈਸਲਾ ਲਿਆ ਗਿਆ ਕਿ ਇਹ ਕਮੇਟੀ ਕੱਲ 19 ਜੁਲਾਈ ਨੂੰ ਸਮੁੱਚੀਆਂ ਮੰਗਾਂ ਅਤੇ ਦਰਜ ਹੋਏ ਪਰਚੇ ਸਬੰਧੀ ਜ਼ਿਲਾ ਪ੍ਰਸ਼ਾਸਨ ਨਾਲ ਗੱਲਬਾਤ ਕਰੇਗੀ। ਇਸ ਮੌਕੇ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਜਿਹਨਾਂ ਅਦਾਰਿਆਂ ਨੇ ਰਜਿਸਟਰੇਸ਼ਨ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਉਹਨਾਂ ਨੂੰ ਤੁਰੰਤ ਲਾਈਸੈਂਸ ਜਾਰੀ ਕੀਤੇ ਜਾਣ। ਇਸ ਮੌਕੇ ਕੁਲਦੀਪ ਸਿੰਘ ਰਾਏ ਯੂਨੀਵਰਸਲ ਵੀਜ਼ਾ ਹੱਬ, ਬਲਦੇਵ ਸਿੰਘ ਵਿਰਦੀ ਯੂਨੀਵਰਸਲ ਫਸਟ ਚੁਆਇਸ,ਰੋਹਿਤ ਬਾਂਸਲ ਆਰ ਆਈ ਈ ਸੀ , ਸੁਖਪ੍ਰੀਤ ਕੋਹਲੀ ਕੋਹਲੀ ਸਟਾਰ ਇਮੇਜ ਸਕੂਲ,ਅਮਿਤ ਚਾਵਲਾ ਚਾਵਲਾ ਐਸੋਸੀਏਟ,ਪ੍ਰਦੀਪ ਕੁਮਾਰ ਮੋਗਾ ਓਵਰਸੀਜ਼,ਸੁਰਿੰਦਰ ਸਿੰਘ ਈਜ਼ੀ ਗਲੋਬਲ ,ਸਮਿਤ ਪੁਜਾਨਾ ਈਜ਼ੀ ਗਲੋਬਲ, ਜਗਦੀਪ ਪੁਰੀ ਪੁਰੀ ਇੰਮੀਗਰੇਸ਼ਨ,ਅਰਸ਼ਦੀਪ ਸਿੰਘ ਬੈਟਰ ਫਿੳੂਚਰ,ਸਤਵਿੰਦਰ ਸਿੰਘ ਗੀਨ ਵਰਡ,ਕੁਲਦੀਪ ਸਿੰਘ ਐਕਸਫੋਰਡ,ਦੀਪਕ ਮਨਚੰਦਾ ਗੋ ਗਲੋਬਲ,ਰਾਜੇਸ਼ ਵਰਮਾ ਆਰ ਕੇ ਇੰਟਰਪਰਾਈਜ਼,ਨਿਰਭੈ ਸਿੰਘ ਅਤੇ ਨਛੱਤਰ ਸਿੰਘ ਪੰਜਾਬ ਟਰੈਵਲਜ਼,ਵਨੀਤ ਕੁਮਾਰ ਸ਼ਰਮਾ ਪੀ ਵੀ ਐੱਸ ਇੰਮੀਗਰੇਸ਼ਨ ,ਮਨਦੀਪ ਖੋਸਾ ਡੈਫੋਡਿਲਜ਼ ,ਗੁਰਪ੍ਰੀਤ ਸਿੰਘ ਏਜਲਜ਼ ,ਕਮਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹੈਪੀ ਮੈਕਰੋ ਗਲੋਬਲ ਇੰਮੀਗਰੇਸ਼ਨ ,ਅਸ਼ਵਨੀ ਸ਼ਰਮਾ ਆਜ਼ਾਦ ਟਰੈਵਲ,ਹਰਜਿੰਦਰ ਸਿੰਘ ਕਿਵੀ ਇੰਮੀਗਰੇਸ਼ਨ,ਆਤਮਜੀਤ ਸਿੰਘ ਕਰਾੳੂਨ ਇੰਮੀਗਰੇਸ਼ਨ,ਅਮਿਤ ਐਮ ਜੀ ,ਸਤਵਿੰਦਰ ਸਿੰਘ ਸ਼ਾਈਨ ਟਰੈਵਲ,ਅਮਰੀਕ ਸਿੰਘ ਆਰਸਨ ,ਗੁਰਧੀਰ ਸਿੰਘ ਐਨ ਆਰ ਆਈ ਸਿੰਘ ਬ੍ਰਦਰ,ਨਵਦੀਪ ਸਿੰਘ ਅਤੇ ਕੁਲਜੀਤ ਸਿੰਘ ਸਟੱਡੀ ਪਲੈਨਟ , ਨਿਰਮਲ ਸਿੰਘ ਕੰਡਾ ਪਰਸਨੈਲਟੀ ਇੰਸਟੀਚਿੳੂਟ,ਵਰਿੰਦਰ ਸਿੰਘ ਭਿੰਡਰ ਬੀ ਟੀ ਐੱਸ ,ਉਮਰਦੀਪ ਵਿਰਕ,ਪਲੈਨਟ ਓਵਰਸ਼ੀਜ਼ ,ਵਿਸ਼ਾਲ ਅਗਰਵਾਲ ,ਪ੍ਰਦੀਪ ਕੁਮਾਰ ਮੋਗਾ ਐਵੀਨਿੳੂ,ਸੂਰਜ ਸ਼ਰਮਾ ,ਸੂਰਜ ਕੁਮਾਰ ਰਾਈਟ ਵੀਜ਼ਾ,ਸੁਖਦੇਵ ਸਿੰਘ,ਬਲਜੀਤ ਸਿੰਘ ਗਰੇਵਾਲ ਇੰਮੀਗਰੇਸ਼ਨ ,ਤਰਸੇਮ ਕੁਮਾਰ ਅਤੇ ਰਮਨ ਬਾਂਸਲ ਭਾਰਤ ਇੰਮੀਗਰੇਸ਼ਨ ਹਾਜ਼ਰ ਸਨ ।