ਬਿਨਾਂ ਫੀਸ/ਪਰਚੇ ਦੇ ਬੈਠ ਕੇ ਕੇਸ ਸੁਲਝਾਉਣ ਨੂੰ ਤਰਜੀਹ ਦਿੰਦੇ ਹਨ : ਫੋਰਮ ਜੱਜ

ਮੋਗਾ, 18 ਜੁਲਾਈ (ਜਸ਼ਨ):ਮਾਣਯੋਗ ਕਰਨੈਲ ਸਿੰਘ ਜਿਲਾ ਅਤੇ ਸ਼ੈਸ਼ਨ ਜੱਜ ਕਮ-ਪ੍ਰਧਾਨ ਕੰਜਿੳੂਮਰ ਫੋਰਮ ਮੁਕਤਸਰ ਅਤੇ ਫਿਰੋਜ਼ਪੁਰ ਅੱਜ ਵਿਸ਼ਵਕਰਮਾ ਭਵਨ ਮੋਗਾ ਦੀ ਪ੍ਰਬੰਧਕੀ ਕਮੇਟੀ ਦੇ ਸੱਦੇ ’ਤੇ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਪਹੁੰਚੇ। ਉਨਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਨਤਮਸਤਕ ਹੋਣ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਅੱਜ-ਕੱਲ ਵਿਆਹ ਤੋਂ ਬਾਅਦ ਲੜਕੇ ਲੜਕੀਆਂ ਦੇ ਝਗੜਿਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਕੋਈ ਵੀ ਕਿਸੇ ਤਰਾਂ ਦਾ ਝਗੜਾ, ਜ਼ਮੀਨੀ ਝਗੜਾ, 138 ਦੇ ਝਗੜੇ ਜਾਂ ਕਿਸੇ ਵੀ ਤਰਾਂ ਦੇ ਹੋਰ ਝਗੜਿਆਂ ਦੇ ਨਿਪਟਾਰੇ ਲਈ ਉਹ ਬਿਨਾਂ ਫੀਸ/ਪਰਚੇ ਦੇ ਬੈਠ ਕੇ ਕੇਸ ਸੁਲਝਾਉਣ ਨੂੰ ਤਰਜੀਹ ਦਿੰਦੇ ਹਨ। ਉਨਾਂ ਕਿਹਾ ਕਿ ਉਹ ਜੱਜ ਦੌਰਾਨ ਅਤੇ ਉਸ ਤੋਂ ਬਾਅਦ ਵੀ ਚੱਲ ਰਹੇ ਮੁਕੱਦਮਿਆਂ ਨੂੰ ਦੋਹਾਂ ਧਿਰਾਂ ਦਰਮਿਆਨ ਬੈਠ ਕੇ ਸੁਲਝਾਉਂਦੇ ਰਹੇ ਹਨ। ਉਪਰੰਤ ਉਨਾਂ ਨੇ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਕਬੂਲਦਿਆਂ ਮੋਗਾ ਲਈ ਵੀ ਹਰ ਮਹੀਨੇ ਪੂਰਾ ਦਿਨ ਦੇਣ ਨੂੰ ਸਹਿਮਤੀ ਦਿੱਤੀ ਅਤੇ ਜੁਲਾਈ ਮਹੀਨੇ ਤੋਂ ਹੀ ਇਸ ਦੀ ਸ਼ੁਰੂਆਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਮੌਕੇ ’ਤੇ ਵਿਸ਼ਵਕਰਮਾ ਭਵਨ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਜੰਡੂ, ਚਮਕੌਰ ਸਿੰਘ ਝੰਡੇਆਣਾ ਸਰਪ੍ਰਸਤ, ਹਰਮੀਤ ਸਿੰਘ ਗੇਦੂ ਨੇ ਉਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਭਜਨ ਸਿੰਘ ਆਜ਼ਾਦ, ਹਾਕਮ ਸਿੰਘ ਖੋਸਾ, ਅਵਤਾਰ ਸਿੰਘ ਵਿਰਦੀ ਅਤੇ ਮੇਜਰ ਸਿੰਘ ਸੱਗੂ ਆਦਿ ਹਾਜਰ ਸਨ।