ਸਾਂਝ ਕੇਂਦਰ ਮਹਿਣਾ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ’ਚ ਮੋਹਰੀ:ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ, 18 ਜਲਾਈ (ਸਰਬਜੀਤ ਰੌਲੀ)-ਅੱਜ ਸਾਂਝ ਕੇਦਰ ਮਹਿਣਾ ਵਿਖੇ ਮਹੀਨਾ ਵਾਰ ਮੀਟਿੰਗ ਕਮੇਟੀ ਦੇ ਚੈਅਰਮੇਨ ਥਾਣਾ ਮੁੱਖੀ ਇੰਸਪੈਕਟਰ ਪਰਸਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿਚ ਜੂਨ ਅਤੇ ਜੁਲਾਈ ਮਹੀਨਿਆਂ ਵਿੱਚ ਕਰਵਾਏ ਕੰਮਾਂ ਬਾਰੇ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਂਝ ਕੇਦਰ ਮਹਿਣਾ ਦੇ ਇੰਚਾਰਜ ਕੁਲਵਿੰਦਰ ਸਿੰਘ ਪਿਛਲੇ ਮਹੀਨਿਆਂ ਪਿੰਡਾ ਦੇ ਲੋਕਾ ਨੂੰ ਦਿੱਤੀਆ ਸੇਵਾਵਾ ਬਾਰੇ ਕਮੇਟੀ ਨਾਲ ਵਿਚਾਰਾਂ ਕੀਤੀਆ। ਇਸ ਮੌਕੇ ਤੇ ਕਮੇਟੀ ਚੇਅਰਮੈਨ ਇੰਸੈਪਕਟਰ ਪਰਸਨ ਸਿੰਘ ਨੇ ਕਿਹਾ ਕੇ ਪਿੰਡਾਂ ਦੇ ਮੋਹਤਵਰ ਵਿਅਕਤੀ ਨਸ਼ੇ ਦੇ ਤਸਕਰਾਂ ,ਜੂੰਏ ਬਾਜ ਤੇ ਚੋਰਾਂ ਦੀ ਮੱਦਦ ਲਈ ਨਾ ਆਉਣ ਸਗਂੋ ਅਜਿਹੇ ਅਨਸਰਾਂ ਖਿਲਾਫ ਸਖਤੀ ਵਰਤਨ ਤਾਂ ਜੋ ਨੋਜਵਾਨ ਪੀੜੀ ਨੂੰ ਨਸ਼ਿਆਂ ’ਚ ਗਲਤਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪੰਚਾਇਤ ਐਸੋਏਸ਼ੀਏਸ਼ਨ ਜ਼ਿਲਾ ਮੋਗਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਨੇ ਸਾਂਝ ਕੇਂਦਰ ਮਹਿਣਾ ਵਲਂੋ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾ ਪ੍ਰਤੀ ਸਮੁੱਚੇ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਂਝ ਕੇਂਦਰ ਵਲੋਂ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੋਂ ਇਹ ਸਾਂਝ ਕਂੇਦਰ ਬਣਿਆ ਹੈ ਉਦਂੋ ਤੋਂ ਲੋਕਾਂ ਦੇ ਕੰਮ ਘੱਟ ਖਰਚੇ ਤੇ ਘੱਟ ਸਮੇ ਵਿੱਚ ਹੋਏ ਨੇ।  ਉਨਾ ਕਿਹਾ ਕੇ ਸਮੂਹ ਕਮੇਟੀ ਸਟਾਫ ਨਾਲ ਹਮੇਸ਼ਾ ਮਿਲਕੇ ਚਲੇਗੀ  ਤਾਂ ਜੋ ਸੇਵਾਵਾਂ ਨੂੰ  ਇਸ ਤੋਂ ਵੀ ਵਧੀਆ ਬਣਾਇਆ ਜਾ ਸਕੇ। ਅਖੀਰ ਵਿੱਚ ਸਾਂਝ ਕਂੇਦਰ ਮਹਿਣਾ ਦੇ ਇੰਚਾਰਜ ਸ: ਕੁਲਵਿੰਦਰ ਸਿੰਘ ਨੇ ਸਾਰਿਆਂ ਨੂੰ ਮੀਟਿੰਗ ਵਿੱਚ ਪਹੁੰਚਣ ਤੇ ਜੀ ਆਇਆ ਆਖਿਆ ਤੇ ਲੋਕਾਂ ਨੂੰ ਇਸ ਤਂੋ ਵੀ ਵਧੀਆ ਸੇਵਾਵਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਐਜਗਟਿਵ ਮੈਂਬਰ,ਨਿਰਮਲ ਸਿੰਘ ਸਰਪੰਚ ਬੁੱਘੀਪੁਰਾ ਕਮੇਟੀ ਮੈਬਰ,ਜਰਨੈਲ ਸਿੰਘ ਪਿ੍ਰਸੀਪਲ ਸੈਕਟਰੀ,ਪਰਮਿੰਦਰ ਕੋਰ, ਯਾਦਵਿੰਦਰ ਸਿੰਘ ਮੁੱਖ ਮੁਨਸ਼ੀ,ਕਾਸਟੇਬਲ ਹਰਦੀਪ ਕੌਰ ਸਾਂਝ ਕੇਦਰ ਮਹਿਣਾ,ਕਾਸਟੇਬਲ ਹਰਭਿੰਦਰ ਰਾਣੀ,ਦਿਲਰਾਜ ਸ਼ਰਮਾ ਆਦਿ ਹਾਜ਼ਰ ਸਨ।