ਸਾਹਿਤ ਸਭਾ ਭਲੂਰ ਨੇ ਸਾਹਿਤਕ ਸਮਾਗਮ ਦੌਰਾਨ ਜੱਗੀ ਬਰਾੜ ਸਮਾਲਸਰ ਦੀ ਪੁਸਤਕ “ਵੰਝਲੀ ” ਤੇ ਕੀਤੀ ਵਿਚਾਰ ਚਰਚਾ

ਸਮਾਲਸਰ, 18 ਜੁਲਾਈ (ਜਸਵੰਤ ਗਿੱਲ)-ਸਾਹਿਤ ਸਭਾ ਭਲੂਰ (ਰਜਿ:) ਪੰਜਾਬ ਵੱਲੋਂ ਜੀ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲੂਰ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿੱਚ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਵਿਧਾਇਕ ਅਤੇ ਉੱਘੇ ਵਿਦਵਾਨ ਮਾਸਟਰ ਅਜੀਤ ਸਿੰਘ ਸ਼ਾਤ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਏ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆ ਆਖਦਿਆਂ ਉੱਘੀ ਪ੍ਰਵਾਸੀ ਭਾਰਤੀ ਸਾਹਿਤਕਾਰ ਜੱਗੀ ਬਰਾੜ ਸਮਾਲਸਰ ਦੇ ਸਾਹਿਤਕ ਜੀਵਨ ਅਤੇ ਉਨਾ੍ਹ ਵੱਲੋਂ ਲਿਖੀ ਹੋਈ ਪੁਸਤਕ “ਵੰਝਲੀ”ਬਾਰੇ ਜਾਣਕਾਰੀ ਦਿੱਤੀ। ਉਪਰੰਤ ਹਾਜਰੀਨਾਂ ਨੇ ਕਿਤਾਬ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਮਾ: ਅਜੀਤ ਸਿੰਘ ਸ਼ਾਤ ਨੇ ਕਿਹਾ ਕਿ ਪੰਜਾਬੀ ਬੇਸ਼ੱਕ ਕੰੰਮਕਾਰ ਦੇ ਸਿਲਸਿਲੇ ਵਿੱਚ ਵੱਖ ਵੱਖ ਦੇਸ਼ਾ ਵਿੱਚ ਰਹਿੰਦੇ ਹਨ ਪਰ ਉਨਾ੍ਹ ਵੱਲੋਂ ਵਿਦੇਸ਼ੀ ਧਰਤੀ ਤੇ ਜਾ ਕੇ ਵੀ ਆਪਣੇ ਵਿਰਸੇ ਨੂੰ ਨਾ ਭੁਲਾਉਣਾ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਾ ਪ੍ਰਸ਼ੰਸਾਯੋਗ ਹੈ।ਇਸ ਵਾਸਤੇ ਉਹ ਉਨਾ੍ਹ ਨੂੰ ਵਧਾਈ ਦਿੰਦੇ ਹਨ। ਇਸ ਮੌਕੇ ਤੇ ਗੱਲ ਕਰਦੇ ਹੋਏ ਸਕੂਲ ਦੇ ਪਿ੍ਰੰ:ਅਵਤਾਰ ਸਿੰਘ ਖੋਸਾ ਨੇ ਕਿਹਾ ਕਿ ਜੱਗੀ ਬਰਾੜ ਸਮਾਲਸਰ ਇੱਕ ਸਮਰੱਥ ਸਾਹਿਤਕਾਰ ਹੈ ਉਸ ਦੀ ਹਰ ਵਿਸ਼ੇ ਤੇ ਪੂਰੀ ਪਕੜ ਹੈ ਜਿਸ ਦੀ ਉਦਾਹਰਨ ਹੱਥਲੀ ਪੁਸਤਕ ਵੰਝਲੀ ਤੋਂ ਮਿਲਦੀ ਹੈ।ਉਨਾ੍ਹ ਕਿਹਾ ਕਿ ਉਹ ਇਸ ਪੁਸਤਕ ਨੂੰ ਸਕੂਲ ਦੀ ਲਾਇਬ੍ਰੇਰੀ ਵਿੱਚ ਰੱਖਣਗੇ ਅਤੇ ਵਿਦਿਆਰਥੀਆਂ ਨੂੰ ਪੜਨ ਵਾਸਤੇ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਤੇ ਪੰਜਾਬੀ ਲਿੱਪੀ ਤੇ ਖੋਜ ਕਰ ਰਹੇ ਵਿਦਵਾਨ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਅਤੇ ਉੱਘੇ ਕਵਿਸ਼ਰ ਜਗਜੀਤ ਸਿੰਘ ਖਾਈ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਕਵੀ ਦਰਬਾਰ ਵਿੱਚ ਜਸਵੀਰ ਭਲੂਰੀਆ,ਬੇਅੰਤ ਸਿੰਘ ਗਿੱਲ,ਸਨਮਵੀਰ ਸੰਧੂ,ਪਰਮਵੀਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਦੀ ਸਮੁੱਚੀ ਕਾਰਵਾਈ ਡਾ: ਰਾਜਵੀਰ ਸੰਧੂ ਨੇ ਨਿਭਾਈ। ਇਸ ਮੌਕੇ ਕਲੱਬ ਪ੍ਰਧਾਨ ਗੁਰਤੇਜ ਸਿੰਘ ਬਰਾੜ,ਸੁੱਖੀ ਸ਼ਾਤ, ਰਾਜੂ ਸ਼ਾਤ,ਪਿ੍ਰੰ:ਹਾਕਮ ਸਿੰਘ ਸ਼੍ਰੀ ਗੁਰੁੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ, ਗੁਰਲਾਲ ਸਿੰਘ ਲਾਲੀ ਨਾਥੇਵਾਲਾ, ਬਲਵਿੰਦਰ ਸਿੰਘ, ਕਾਮਰੇਡ ਗੀਟਨ ਸਿੰਘ, ਪਿ੍ਰੰਸੀਪਲ ਮੈਡਮ ਬਲਵਿੰਦਰ ਕੌਰ,ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ,ਚਰਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਾਹਿਤਕਾਰ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ।