ਲਿਟਲ ਮਿਲੇਨੀਅਮ ਸਕੂਲ ‘ਚ ਮੁਸਕਰਾਹਟ ਵਿਸ਼ੇ ਤੇ ਕਰਵਾਇਆ ਸਮਾਗਮ

ਮੋਗਾ, 18 ਜੁਲਾਈ (ਜਸ਼ਨ)-ਸ਼ਹਿਰ ਦੇ ਬੁੱਘੀਪੁਰਾ ਚੌਂਕ ‘ਚ ਓਜ਼ੋਨ ਕੌਂਟੀ ਸਥਿਤ ਲਿਟਲ ਮਿਲੇਨੀਅਮ ਸਕੂਲ ’ਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਅਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ‘ਚ ਬੱਚਿਆਂ ਨੂੰ ਮੁਸਕਰਾਹਟ ਵਿਸ਼ੇ ਤੇ ਵਿਸ਼ੇਸ਼ ਜਾਣਕਾਰੀ ਦੇਣ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕਿ ਕੀਤਾ। ਸਮਾਗਮ ਦੌਰਾਨ ਬੱਚਿਆਂ ਨੇ ਵੈਲਕਮ ਡਾਂਸ ਪੇਸ਼ ਕਰਕੇ ਵਾਹ ਵਾਹ ਲੁੱਟੀ। ਉੱਥੇ ਬੱਚਿਆਂ ਦੇ ਨਾਲ ਵੱਖ ਵੱਖ ਪੋਸਟਰ, ਮੇਕਿੰਗ, ਆਰਟ ਐਂਡ ਕਰਾਫਟ ਮੁਕਾਬਲੇ ਕਰਵਾਏ ਗਏ। ਇੰਨਾਂ ਮੁਕਾਬਲਿਆਂ ਦਾ ਵਿਸ਼ਾ ਮੁਸਕਰਾਹਟ ਸੀ, ਜਿਸ ਵਿਚ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਕਲਾਂ ਦੇ ਜੋਹਰ ਦਿਖਾਏ। ਉਨਾਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ ਕਿ ਜਦੋਂ ਕਿਸੇ ਨਾਲ ਗੱਲ ਕਰਨੀ ਹੈ ਕਿਸ ਤਰਾਂ ਕਰਨੀ, ਜਦ ਵੀ ਕਿਸੇ ਨੂੰ ਮਿਲੋਂ ਤਾਂ ਮੁਸਕਰਾਹਟ ਜ਼ਰੂਰ ਦਿਉ। ਉਨਾਂ ਦੱਸਿਆ ਕਿ ਸਕੂਲ ਨੇ ਪੰਜਾਬ ਦੇ ਬੈਸਟ ਪ੍ਰੀ ਸਕੂਲ ਦਾ ਐਵਾਰਡ ਲੈ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੁਕਾਬਲੇ ਦੀ ਸਮਾਪਤੀ ਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਮੈਡਮ ਜੋਤੀ, ਮਾਲਤੀ, ਰਵੀਨਾ, ਕਨਿਕਾ, ਸੁਨੀਤਾ ਆਦਿ ਹਾਜ਼ਰ ਸਨ।