ਆਪਣੀਆਂ ਮੰਗਾਂ ਸਬੰਧੀ ਰੇਹੜਾ ਯੂਨੀਅਨ ਨੇ ਵਿਧਾਇਕ ਦੇ ਨਾਮ ਸੌਂਪਿਆ ਮੰਗ ਪੱਤਰ 

ਮੋਗਾ, 18 ਜੁਲਾਈ (ਜਸ਼ਨ)- ਰੇਹੜਾ ਯੂਨੀਅਨ ਮੋਗਾ (ਮੋਟਰਸਾਈਕਲ ਅਤੇ ਸਕੂਟਰੀ ਰੇਹੜੇ) ਨੇ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਅੱਜ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਨਾਮ ਸੌਂਪਿਆ । ਰੇਹੜਾ ਯੂਨੀਅਨ ਮੋਗਾ ਨੇ ਇਹ ਮੰਗ ਪੱਤਰ ਵਿਧਾਇਕ ਡਾ. ਹਰਜੋਤ ਦੇ ਪੀ.ਏ. ਡਾ. ਜੀ.ਐਸ. ਗਿੱਲ ਨੂੰ ਦਿੱਤਾ ਅਤੇ ਡਾ: ਗਿੱਲ ਨੇ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਾਣਕਾਰੀ ਦਿਦਿਆਂ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਛੋਟਾ ਹਾਥੀ (ਵਹੀਕਲ) ਯੂਨੀਅਨ ਵਲੋਂ ਉਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ, ਜਿਸ ਕਾਰਨ ਉਨਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ ਅਤੇ ਉਨਾਂ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋਣਾ ਪੈ ਰਿਹਾ ਹੈ। ਉਨਾਂ ਮੰਗ ਕੀਤੀ ਹੈ ਕਿ ਉਨਾਂ ਨੂੰ ਕਾਰੋਬਾਰ ਕਰਨ ਤੋਂ ਨਾ ਰੋਕਿਆ ਜਾਵੇ ਅਤੇ ਉਨਾਂ ਦਾ ਕਾਰੋਬਾਰ ਚੱਲਦਾ ਰਹਿਣ ਦਿੱਤਾ ਜਾਵੇ ਤਾਂ ਕਿ ਉਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਇਸ ਮੌਕੇ ਤੇ ਕੁਲਵੰਤ ਸਿੰਘ, ਸੀਰਾ, ਰਾਮ ਚੰਦਰ, ਗੁਰਦਾਸ, ਭੀਮਾ ਸਿੰਘ, ਪਰਮਜੀਤ ਸਿੰਘ, ਵਰੁਨ, ਨਛੱਤਰ ਸਿੰਘ, ਹਰਦਮ ਸਿੰਘ, ਰੇਸ਼ਮ ਸਿੰਘ, ਬੁਚੀਲਾਲ ਯਾਦਵ, ਪੀਰਖਲਾਲ ਯਾਦਵ, ਸ਼ਕੀਚੰਦ, ਬਿੰਦਰ ਸਿੰਘ, ਦਲੀਪ ਕੁਮਾਰ, ਸਾਨੁ, ਮਹਿੰਦਰ ਕੁਮਾਰ, ਧਰਮਪਾਲ, ਅਨਿਲ, ਰਣਜੀਤ ਸਿੰਘ ਬਾਬਾ, ਸ਼ੇਦੀਲਾਲ, ਮਨੀ ਯਾਦਵ, ਗੁਰਮੇਲ ਸਿੰਘ, ਬਿੰਦਾ, ਸ਼ਿੰਦਰ, ਮੰਗਤ ਰਾਮ, ਮਨਜੀਤ ਸਿੰਘ, ਮੰਗਾ, ਪਰਮਾ, ਪਰਵੀਨ, ਅਮਨਦੀਪ ਸਿੰਘ, ਮੰਗਲ ਸਿੰਘ, ਬਿੰਦਰ, ਰਵਿੰਦਰ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਬਲਵੰਤ ਸਿੰਘ, ਪਰਮੋਦ ਰਾਮ, ਦਰਸ਼ਨ ਸਿੰਘ, ਲਾਲੂ ਯਾਦਵ ਤੋਂ ਇਲਾਵਾ ਯੂਨੀਅਨ ਦੇ ਸਮੂਹ ਮੈਂਬਰ ਹਾਜ਼ਰ ਸਨ।