ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਮਨਾਇਆ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਜਨਮ ਦਿਨ

ਮੋਗਾ, 18 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ‘ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਖੇ ਅੱਜ ਸਾੳੂਥ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਜਨਮ ਦਿਨ ਬੜੇ ਧੂਮਧਾਮ ਨਾਲ ਮਨਾਇਆ । ਸਮਾਗਮ ਦੌਰਾਨ ਵਿਦਿਆਰਥੀਆਂ ਦੇ ਭਾਸ਼ਨ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਪ੍ਰਤੀ ਸ਼ਰਧਾਂਜਲੀ ਦੇਣ ਲਈ ਅੱਜ ਦੇ ਦਿਨ ਸਾਨੂੰ ਮਨੁੱਖਤਾ ਲਈ ਕੁੱਝ ਵਧੀਆ ਕੰਮ ਕਰਨਾ ਚਾਹੀਦਾ ਹੈ।  ਉਹਨਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ ਸਾਲ 2009 ਵਿਚ ਮੰਡੇਲਾ ਦਾ ਜਨਮ ਦਿਨ 18 ਜੁਲਾਈ ਨੂੰ ਨੈਲਸਨ ਮੰਡੇਲਾ ਇੰਟਰਨੈਸ਼ਨਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਨੈਲਸਨ ਮੰਡੇਲਾ ਬਹੁਤ ਹੱਦ ਤਕ ਮਹਾਤਮਾਂ ਗਾਂਧੀ ਦੀ ਤਰਾਂ ਅਹਿੰਸਕ ਮਾਰਗ ਦੇ ਸਮਰਥੱਕ ਸਨ। ਉਹਨਾਂ ਗਾਂਧੀ ਜੀ ਨੂੰ ਪ੍ਰੇਰਣਾ ਸ੍ਰੋਤ ਮੰਨਿਆ ਸੀ ਅਤੇ ਉਹਨਾਂ ਕੋਲੋ ਅਹਿੰਸਾ ਦਾ ਪਾਠ ਸਿੱਖਿਆ ਸੀ। ਉਹਨਾਂ ਕਿਹਾ ਕਿ ਮੰਡੇਲਾ ਨੂੰ ਲੋਕਤੰਤਰ ਦੇ ਪਹਿਲੇ ਸੰਸਥਾਪਕ, ਰਾਸ਼ਟਰੀ ਮੁਕਤੀ ਦਾਤਾ ਦੇ ਤੌਰ ਤੇ ਵੇਖਿਆ ਜਾਂਦਾ ਸੀ। ਉਹਨਾਂ ਦੱਸਿਆ ਕਿ ਮੰਡੇਲਾ ਨੂੰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੇ ਸੰਸਥਾਵਾਂ ਵੱਲੋਂ 250 ਤੋਂ ਵੀ ਜਿਆਦਾ ਸਨਮਾਨ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਸਮਾਗਮ ਦਾ ਆਯੋਜਨ ਅੱਗੇ ਵੀ ਜਾਰੀ ਰਹਿਣਗੇ।