ਸੈਕਰਡ ਹਾਰਟ ਸਕੂਲ ਦੀਆਂ ਐਨ ਸੀ ਸੀ ਕੈਡਿਟਸ ਨੇ ਬੇਹਤਰ ਪੇਸ਼ਕਾਰੀ ਲਈ ਇਨਾਮ ਜਿੱਤ ਕੇ ਸਕੂਲ ਦਾ ਨਾਮ ਕੀਤਾ ਰੌਸ਼ਨ 

ਮੋਗਾ,18 ਜੁਲਾਈ (ਜਸ਼ਨ)- ਸੈਕਰਡ ਹਾਰਟ ਸਕੂਲ ਮੋਗਾ ਦੀਆਂ ਐਨ ਸੀ ਸੀ ਦੀਆਂ ਕੈਡਿਟਸ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਜਾਰੀ ਰੱਖਦਿਆਂ ਬੇਹਤਰ ਪੇਸ਼ਕਾਰੀ ਲਈ ਨਕਦ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਲੋਕ ਸੰਪਰਕ ਅਫਸਰ ਸ਼੍ਰੀ ਮਤੀ ਅਮਰਜੀਤ ਕੌਰ ਗਿੱਲ ਨੇ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਕੈਡਿਟਸ ਵੈੱਲਫੇਅਰ ਸੁਸਾਇਟੀ ਸਕਾਰਲਸ਼ਿਪ ਸਕੀਮ’ ਤਹਿਤ ਅਕਾਦਮਿਕ ਸਾਲ 2017 ਲਈ ਡਾਇਰੈਕਟਰ ਜਨਰਲ ਨੈਸ਼ਨਲ ਕੈਡਿਟ ਕੋਰ ਵੱਲੋਂ ਸੈਕਰਡ ਹਾਰਟ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੂੰ 6-6 ਹਜ਼ਾਰ ਰੁਪਏ ਦੇ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ ਹੈ । ਅੱਜ ਸਕੂਲ ਕੈਂਪਸ ਵਿਚ ਐੱਨ ਸੀ ਸੀ ਦੀਆਂ ਕੈਡਿਟਸਾਂ ਚਾਹਤ ਗੁਪਤਾ,ਸਿਮਰਨ ਅਤੇ ਰੁਪਾਂਸ਼ੀ ਜੈਨ ਨੂੰ ਜੇਤੂ ਰਾਸ਼ੀ ਦੇ ਚੈੱਕਾਂ ਦੀ ਵੰਡ ਕਰਨ ਦੀਆਂ ਰਸਮਾਂ ਸਕੂਲ ਪਿ੍ਰੰਸੀਪਲ ਮਾਣਯੋਗ ਸ਼੍ਰੀਮਤੀ ਵਿਜੇ ਜੇਬਾ ਕੁਮਾਰ ਨੇ ਨਿਭਾਈਆਂ । ਇਸ ਮੌਕੇ ਉਹਨਾਂ ਐਨ ਸੀ ਸੀ ਇੰਚਾਰਜ ਸੁਚੇਤਾ ਅਗਰਵਾਲ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਪ੍ਰਾਪਤੀ ਨਾਲ ਹੋਰਨਾਂ ਵਿਦਿਆਰਥਣਾਂ ਨੂੰ ਵੀ ਐੱਨ ਸੀ ਸੀ ਰਾਹੀਂ ਦੇਸ਼ ਦੀਆਂ ਸੁਰੱਖਿਆ ਸੈਨਾਵਾਂ ਦਾ ਹਿੱਸਾ ਬਣ ਕੇ ਦੇਸ਼ ਸੇਵਾ ਕਰਨ ਦੀ ਪ੍ਰੇਰਨਾ ਮਿਲੇਗੀ।