ਬੈਂਕ ਦੇ ਗੰਨਮੈਨ ਦਾ ਬੈਂਕ ਅੱਗੋ ਮੋਟਰਸਾਇਕਲ ਚੋਰੀ
ਸਮਾਲਸਰ,17 ਜੁਲਾਈ (ਜਸਵੰਤ ਗਿੱਲ)- ਨਜ਼ਦੀਕੀ ਗੁਰੂ ਤੇਗ ਬਹਾਦਰ ਗੜ੍ਹ ਰੋਡੇ ਵਿਖੇ ਮੋਗਾ-ਕੋਟਕਪੂਰਾ ਮੁੱਖ ਮਾਰਗ `ਤੇ ਸਥਿਤ ਬੈਂਕ ਅੱਗੋਂ ਬੈਂਕ ਦੇ ਹੀ ਗੰਨਮੈਨ ਦਾ ਮੋਟਰਸਾਇਕਲ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਗੱਲਬਾਤ ਕਰਦਿਆ ਗੰਨਮੈਨ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰੂਪਾ ਪੱਤੀ ਰੋਡੇ ਨੇ ਦੱਸਿਆ ਕਿ ਉਹ ਰੋਡੇ ਕਾਲਜ `ਤੇ ਸਥਿਤ ਬੈਂਕ ਆੱਫ ਇੰਡੀਆ ਵਿੱਚ ਗੰਨਮੈਨ ਹੈ ਅਤੇ ਹਰ ਰੋਜ਼ ਪਿੰਡ ਤੋਂ ਆਪਣੇ ਬਜਾਜ ਪਲਟੀਨਾ ਮੋਟਰਸਾਇਕਲ ਨੰਬਰ ਪੀਬੀ 29-1702 `ਤੇ ਬੈਂਕ ਵਿੱਚ ਡਿਊਟੀ ਕਰਨ ਲਈ ਆਉਦਾ ਸੀ।ਉਸਨੇ ਦੱਸਿਆ ਕਿ ਰੋਜ ਦੀ ਤਰ੍ਹਾਂ ਅੱਜ ਵੀ ਉਹ ਆਪਣੇ ਮੋਟਰਸਾਇਕਲ `ਤੇ ਬੈਂਕ ਆਇਆ ਅਤੇ ਬੈਂਕ ਅੱਗੇ ਮੋਟਰਸਾਇਕਲ ਖੜ੍ਹਾ ਕਰਕੇ ਖੁਦ ਬੈਂਕ ਵਿੱਚ ਡਿਊਟੀ ਕਰਦਾ ਰਿਹਾ।ਜਦ ਸ਼ਾਮ ਨੂੰ ਬੈਂਕ ਬੰਦ ਕਰਕੇ ਘਰ ਜਾਣ ਲਈ ਮੋਟਰਸਾਇਕਲ ਵੇਖਿਆ ਤਾਂ ਮੋਟਰਸਾਇਕਲ ਆਪਣੀ ਜਗ੍ਹਾ `ਤੇ ਨਹੀਂ ਸੀ।ਆਸ-ਪਾਸ ਸਭ ਪਤਾ ਕਰਨ ਦੇ ਬਾਵਜੂਦ ਵੀ ਮੋਟਸਾਇਕਲ ਨਹੀਂ ਮਿਲਿਆ।ਇਸ ਸਬੰਧੀ ਥਾਣਾ ਸਮਾਲਸਰ ਵਿਖੇ ਅਣਪਛਾਤੇ ਮੋਟਰਸਾਇਕਲ ਚੋਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।