ਟੈਕਨੀਕਲ ਸਰਵਿਸ ਯੂਨੀਅਨ ਸਬ-ਡਵੀਜ਼ਨ ਚੜਿੱਕ ਦੀ ਚੋਣ ’ਚ ਅਵਤਾਰ ਸਿੰਘ ਧੰਨਾ ਸਰਬ-ਸੰਮਤੀ ਨਾਲ ਪ੍ਰਧਾਨ ਬਣੇ
ਚੜਿੱਕ,17 ਜੁਲਾਈ (ਜਸ਼ਨ)-ਪੰਜਾਬ ਰਾਜ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਦੇਸ਼ ਮੁਤਾਬਿਕ ਸਬ-ਡਵੀਜ਼ਨ ਚੜਿੱਕ ਦੀ ਚੋਣ ਲਈ ਮੀਟਿੰਗ ਪ੍ਰਧਾਨ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਆਪਸੀ ਵਿਚਾਰ-ਵਟਾਂਦਰੇ ਉਪਰੰਤ ਸਾਰੇ ਅਹੁਦੇਦਾਰਾਂ ਦੀ ਚੋਣ ਸਰਬ-ਸੰਮਤੀ ਨਾਲ ਹੋਈ। ਇਸ ਚੋਣ ‘ਚ ਅਵਤਾਰ ਸਿੰਘ ਧੰਨਾ ਰਾਮੂੰਵਾਲਾ ਪ੍ਰਧਾਨ, ਰਾਜਾ ਰਾਮ ਮੀਤ ਪ੍ਰਧਾਨ, ਨਰਿੰਦਰ ਕੁਮਾਰ ਸ਼ਰਮਾ ਸਕੱਤਰ, ਰਜਿੰਦਰ ਸਿੰਘ ਮਹਿਰੋਂ ਮੀਤ ਸਕੱਤਰ ਤੇ ਗੁਰਜੰਟ ਸਿੰਘ ਹਿੰਮਤਪੁਰਾ ਕੈਸ਼ੀਅਰ ਚੁਣੇ ਗਏ। ਇਸ ਮੌਕੇ ਡਵੀਜ਼ਨ ਵੱਲੋਂ ਪਹੁੰਚੇ ਮੀਤ ਪ੍ਰਧਾਨ ਹੀਰਾ ਸਿੰਘ ਨੇ ਚੁਣੇ ਗਏ ਸਾਥੀਆਂ ਨੂੰ ਵਧਾਈ ਦਿੱਤੀ। ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਅਵਤਾਰ ਸਿੰਘ ਰਾਮੂੰਵਾਲਾ ਤੇ ਹੋਰ ਅਹੁਦੇਦਾਰਾਂ ਨੇ ਸਾਥੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਮਿਲੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਸਟੇਟ ਕਮੇਟੀ ਦੇ ਫੈਸਲਿਆਂ ਮੁਤਾਬਿਕ ਯੂਨੀਅਨ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਸਤੇ ਤਿਆਰ-ਬਰ-ਤਿਆਰ ਰਹਿਣਗੇ। ਇਸ ਮੌਕੇ ਗੁਰਦੀਪ ਸਿੰਘ ਜੇ ਈ, ਕੇਵਲ ਕਿ?ਸ਼ਨ, ਬਲਵੰਤ ਸਿੰਘ ਮੱਲੀ, ਜਗਸੀਰ ਸਿੰਘ ਸੁੱਖਾ, ਮੁਖਤਿਆਰ ਸਿੰਘ ਤੇ ਚਰਨ ਸਿੰਘ ਆਦਿ ਹਾਜ਼ਰ ਸਨ।