ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਨੇ ਵਿਧਾਇਕ ਬਿਲਾਸਪੁਰ ਨੂੰ ਦਿੱਤਾ ਮੰਗ ਪੱਤਰ
ਨਿਹਾਲ ਸਿੰਘ ਵਾਲਾ,17 ਜੁਲਾਈ (ਪੱਤਰ ਪਰੇਰਕ) -ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਬੱਧਨੀ ਕਲਾਂ ਨੇ ਚੇਅਰਮੈਨ ਗੁਰਮੇਲ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਮਸਲਿਆਂ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਸਖਤ ਸ਼ਰਤਾਂ ਲਾਗੂ ਕਰਕੇ ਉਨਾਂ ਦਾ ਰੁਜ਼ਗਾਰ ਖੋਹਣਾ ਚਾਹੁੰਦੀ ਹੈ ਜੋ ਉਹ ਹਰਗਿਜ਼ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਇਸ ਸਮੇਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਲੈਬ ਐਸ਼ੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ੳਨਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਨੂੰ ਸਰਕਾਰ ਤੱਕ ਪਹੁੰਚਾਉਣਗੇ ਤੇ ਉਨਾਂ ਦੀਆਂ ਜਾਇਜ ਮੰਗਾਂ ਲਈ ਉਨਾਂ ਦਾ ਹਮੇਸ਼ਾ ਸਾਥ ਵੀ ਦੇਣਗੇ। ਇਸ ਮੌਕੇ ਪ੍ਰਧਾਨ ਸੁਖਮੰਦਰ ਸਿੰਘ, ਵਾਈਸ ਪ੍ਰਧਾਨ ਸਰਬਜੀਤ ਕੁਮਾਰ, ਸੁਖਜਿੰਦਰ ਸਿੰਘ, ਜਗਸੀਰ ਸਿੰਘ ਬਿਲਾਸਪੁਰ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।