ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਢਾਬਿਆਂ ਅਤੇ ਦੁਕਾਨਾਂ ਦੀ ਚੈਕਿੰਗ
ਧਰਮਕੋਟ,17 ਜੁਲਾਈ (ਜਸ਼ਨ)-ਬਾਰਿਸ਼ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਅਤੇ ਨਗਰ ਕੌਂਸਲ ਧਰਮਕੋਟ ਦੀ ਸਾਂਝੀ ਟੀਮ ਵੱਲੋਂ ਕਸਬੇ ਦੀਆਂ ਟਾਈਰਾਂ ਪੈਂਚਰ ਲਗਾਉਣ ਵਾਲੀਆਂ ਦੁਕਾਨਾਂ, ਢਾਬਿਆਂ, ਸਰਵਿਸ ਸਟੇਸ਼ਨਾਂ ਉਪਰ ਬਣੀਆਂ ਪਾਣੀ ਦੀਆਂ ਡਿੱਗੀਆਂ ’ਚ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਾ ਦਵਿੰਦਰ ਸਿੰਘ, ਸੈਨਟਰੀ ਇੰਸਪੈਕਟਰ ਨਰੇਸ ਕੁਮਾਰ, ਕਲਰਕ ਤਰਸੇਮ ਸਿੰਘ, ਰਕੇਸ਼ ਬੱਤਰਾ, ਵਰਿੰਦਰ ਧਵਨ ਵੱਲੋਂ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਪਾਣੀ ਵਾਲੀਆਂ ਡਿੱਗੀਆਂ, ਟੈਂਕੀਆਂ ਅਤੇ ਬਰਤਨਾਂ ਦੀ ਸਫਾਈ ਸਬੰਧੀ ਜਾਗਰੂਤ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੈਨਟਰੀ ਇੰਸਪੈਕਟਰ ਨਰੇਸ ਕੁਮਾਰ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਵਿਚ ਮੱਛਰਾਂ ਦੀ ਤਦਾਦ ਵਧ ਜਾਂਦੀ ਹੈ, ਜਿਸ ਨਾਲ ਬਿਮਾਰੀਆਂ ਵਧਣ ਦਾ ਖਤਰਾ ਵੀ ਵਧ ਜਾਂਦਾ ਹੈ ਅਤੇ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਕਿ ਆਪਣੇ ਆਲੇ ਦੁਆਲੇ ਸਫਾਈ ਰੱਖਣ, ਪੀਣ ਵਾਲੇ ਪਾਣੀ ਨੂੰ ਢਕ ਕੇ ਰੱਖਣ, ਕੂਲਰਾਂ ਵਿਚ ਹਰ ਰੋਜ ਪਾਣੀ ਦੀ ਬਦਲੀ ਕਰਨ, ਗਮਲਿਆਂ ਵਿਚ ਪਾਣੀ ਖੜਾ ਨਾ ਰਹਿਣ ਦੇਣ ਅਤੇ ਬੁਖਾਰ, ਸਿਰ ਦਰਦ ਹੋਣ ’ਤੇ ਤੁਰੰਤ ਹਸਪਤਾਲ ਚੈਕਅੱਪ ਕਰਵਾਉਣ ਤਾਂ ਕਿ ਜਾਨਲੇਵਾ ਬਿਮਾਰੀਆਂ ਤੋਂ ਬਚਿਆ ਜਾ ਸਕੇ।