ਮਿੰਨੀ ਕਹਾਣੀਕਾਰ ਸਵਰਨ ਸਿੰਘ ਪਤੰਗ ਅਤੇ ਜਸਕਰਨ ਲੰਡੇ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਸਨਮਾਨਿਤ

ਸਮਾਲਸਰ,17 ਜੁਲਾਈ (ਜਸਵੰਤ ਗਿੱਲ)-ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਕਰਵਾਏ ਗਏ ਸਲਾਨਾ ਮਿੰਨੀ ਕਹਾਣੀ ਮੁਕਾਬਲਿਆਂ `ਚੋ ਸਾਹਿਤ ਸਭਾ ਬਾਘਾਪੁਰਾਣਾ ਦੇ ਉੱਘੇ ਸਾਹਿਤਕਾਰ ਸਵਰਨ ਸਿੰਘ ਪਤੰਗ ਮਾਣੂਕੇ ਦੀ ਮਿੰਨੀ ਕਹਾਣੀ ਨੇ ਦੂਸਰਾ ਸਥਾਨ ਅਤੇ ਜਸਕਰਨ ਲੰਡੇ ਦੀ ਕਹਾਣੀ ਨੇ ਉਤਸ਼ਾਹਿਤ ਇਨਾਮ ਹਾਸਲ ਕੀਤਾ ਹੈ।ਇਨ੍ਹਾਂ ਦੋਵੇਂ ਜੇਤੂ ਲੇਖਕਾਂ ਦਾ ਸਨਮਾਨ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਪਿੰਡ ਫਤਿਹਗੜ੍ਹ ਪੰਜਗਰਾਈਂ ਜਿਲ੍ਹਾ ਸੰਗਰੂਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਸਾਹਿਤਕਾਰ ਹਰਭਜਨ ਸਿੰਘ ਖੇਮਕਰਨੀ,ਡਾ.ਸ਼ਿਆਮ ਸੁੰਦਰ ਅਗਰਵਾਲ,ਡਾ.ਸ਼ਾਮ ਸੁੰਦਰ ਦੀਪਤੀ,ਡਾ.ਜੋਗਿੰਦਰ ਸਿੰਘ ਨਿਰਾਲਾ,ਸੁਰਿੰਦਰ ਕੈਲੇ ਵਲੋਂ ਕੀਤਾ ਗਿਆ।ਇਸ ਮੌਕੇ ਸਾਹਿਤਕਾਰ ਹਰਭਜਨ ਸਿੰਘ ਖੇਮਕਰਨੀ ਨੇ ਦੋਵੇਂ ਮਿੰਨੀ ਕਹਾਣੀਕਾਰਾ ਦੀ ਪ੍ਰਸੰਸਾ ਕੀਤੀ।ਇਸ ਮੌਕੇ ਸਾਹਿਤਕਾਰ ਰਣਬੀਰ ਰਾਣਾ,ਜਸਵੀਰ ਭਲੂਰੀਆਂ,ਜਸਵੰਤ ਰਾਊਂਕੇ,ਅਮਰੀਕ ਸੈਦੋਕੇ,ਕੰਵਲਜੀਤ ਭੋਲਾ ਲੰਡੇ,ਗੀਤਕਾਰ ਰਾਜਿੰਦਰ ਨਾਗੀ,ਵਿਅੰਗਕਾਰ ਸਾਧੂ ਰਾਮ,ਗੁਰਮੀਤ ਪਟਵਾਰੀ ਫਰੀਦਕੋਟ,ਰਾਹੁਲ,ਜਗਦੀਸ਼ ਕੁਲਰੀਆ,ਕੁਲਵਿੰਦਰ ਕੌਸਲ ਪੰਜਗਰਾਈਂ,ਰਣਜੀਤ ਆਜ਼ਾਦ,ਸਵਰਨਦੀਪ ਨੂਰ ਆਦਿ ਤੋਂ ਇਲਾਵਾ ਵੱਡੇ ਪੱਧਰ `ਤੇ ਸਾਹਿਤਕਾਰ ਹਾਜਰ ਸਨ।