ਸਾਨੂੰ ਆਪਣੇ ਜਨਮ ਦਿਨ ਜਾਂ ਖ਼ੁਸ਼ੀ ਦੇ ਮੌਕੇ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ: ਤੁਸ਼ਾਰ ਗੋਇਲ 

ਮੋਗਾ, 17 ਮਾਰਚ (ਜਸ਼ਨ)- ਸਰਬੱਤ ਦਾ ਭਲਾ ਸੁੁਸਾਇਟੀ ਵੱਲੋਂ ਵਿਦਰਿੰਗ ਰੋਜ਼ਿਜ਼ ਚਾਈਲਡ ਮੈਮੋਰੀਅਲ ਕੇਅਰ ਸੈਂਟਰ ਦੇ ਬੱਚਿਆਂ ਨੂੰ ਪੌਸ਼ਟਿਕ ਅਹਾਰ ਮੁਹੱਈਆ ਕਰਵਾਉਣ ਲਈ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ, ਗੌਰਵ ਗੋਇਲ, ਸ਼ਵੇਤ ਗੁਪਤਾ, ਵਰੁਣ ਮਿੱਤਲ ਅਤੇ ਵਿਕਾਸ ਗੁਪਤਾ ਨੇ ਚੈੱਕ ਦੇਣ ਦੀਆਂ ਰਸਮਾਂ ਨਿਭਾਈਆਂ । ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਤੁਸ਼ਾਰ ਗੋਇਲ ਨੇ ਦੱਸਿਆ ਕਿ ਇਸ ਸੈਂਟਰ ਨੂੰ ਲੰਬੇ ਸਮੇਂ ਤੋਂ ਐਡਵੋਕੇਟ ਚੰਦਰਭਾਨ ਖੇੜਾ ਚਲਾ ਰਹੇ ਹਨ, ਜਿਥੇ ਬੱਚਿਆਂ ਨੂੰ ਦਾਨ ਵਜੋਂ ਦਿੱਤੀ ਰਾਸ਼ੀ ਨਾਲ ਕੱਪੜੇ, ਸਾਫ਼ ਪਾਣੀ, ਕਿਤਾਬਾਂ ਕਾਪੀਆਂ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ। ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ ਨੇ ਵਣ ਮਹਾਂਉਤਸਵ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਵਾਤਾਵਰਣ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਸਾਨੂੰ ਵੱਧ ਤੋਂ ਵੱਧ ਰੁੱਖ਼ ਲਗਾਉਂਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਸਕਣ। ਉਨਾਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਜਾਂ ਖ਼ੁਸ਼ੀ ਦੇ ਮੌਕੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦੈ ਅਤੇ ਉਸ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ, ਮੈਂਬਰ ਸ਼ਵੇਤ ਗੁਪਤਾ, ਵਰੁਣ ਮਿੱਤਲ, ਵਿਕਾਸ ਗੁਪਤਾ ਆਦਿ ਮੈਂਬਰ ਹਾਜ਼ਰ ਸਨ।