ਸ਼ਿਵ ਮੰਦਰ ਕਮੇਟੀ ਸਮਾਲਸਰ ਨੇ ਕਾਂਵੜ ਯਾਤਰੀ ਰਵਾਨਾ ਕੀਤੇ
ਸਮਾਲਸਰ, 16 ਜੁਲਾਈ (ਗਗਨਦੀਪ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਮੰਦਰ ਕਮੇਟੀ ਸਮਾਲਸਰ ਵੱਲੋਂ ਸਾਉਣ ਮਹੀਨੇ ਦੇ ਯਾਤਰੀਆਂ ਲਈ 15 ਦਿਨਾਂ ਸਾਲਾਨਾ ਭੰਡਾਰਾ 20 ਜੁਲਾਈ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਦੀ ਸਮਾਪਤੀ 4 ਅਗਸਤ ਵਾਲੇ ਦਿਨ ਖੁੱਲਾ ਭੰਡਾਰਾ ਲਾ ਕੇ ਰਾਤ ਨੂੰ ਜਾਗਰਣ ਨਾਲ ਕੀਤੀ ਜਾਵੇਗੀ। ਇਸ ਦੇ ਸਬੰਧ ਵਿੱਚ ਸ਼ਿਵ ਮੰਦਰ ਕਮੇਟੀ ਵੱਲੋਂ ਪਹਿਲੀ ਕਾਂਵੜ ਯਾਤਰਾ ਲਈ 16 ਮੈਂਬਰੀ ਜੱਥਾ ਗੰਗਾ ਦਾ ਪਵਿੱਤਰ ਜਲ ਲੈਣ ਵਾਸਤੇ ਹਰਿਦੁਆਰ ਲਈ ਰਵਾਨਾ ਕੀਤਾ ਗਿਆ। ਪਹਿਲੀ ਯਾਤਰਾ ਲਈ ਜਾ ਰਹੇ ਜੱਥੇ ਦੇ ਸਾਰੇ ਮੈਂਬਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਰਾਸਤੇ ਵਿੱਚ ਖਾਣ ਪੀਣ ਲਈ ਸਾਮਾਨ ਵੀ ਦਿੱਤਾ ਗਿਆ। ਇਹ ਜੱਥਾ ਗੰਗਾ ਜਲ ਲੈ ਕੇ ਭੰਡਾਰਾ ਸ਼ੁਰੂ ਕਰਨ ਵਾਲੇ ਦਿਨ ਵਾਪਸ ਸ਼ਿਵ ਮੰਦਰ ਆ ਜਾਵੇਗਾ। ਇਸ ਮੌਕੇ ਰਾਮ ਲਾਲ, ਤਰਸੇਮ ਲਾਲ ਸ਼ਰਮਾਂ, ਪ੍ਰੇਮਜੀਤ ਸ਼ਰਮਾਂ, ਪੰਡਤ ਰਾਮ ਮੇਹਰ ਸ਼ਰਮਾਂ, ਬਿੱਟਾ ਸ਼ਰਮਾਂ, ਦੀਪਕ ਅਰੋੜਾ, ਸੰਨੀ ਗੋਇਲ ਆਦਿ ਪਤਵੰਤੇ ਹਾਜਰ ਸਨ।