18ਵੇਂ ਸਲਾਨਾ ਲੰਗਰ ਸਬੰਧੀ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਕੋਟ ਈਸੇ ਖ਼ਾਂ,16 ਜੁਲਾਈ (ਨਿੱਜੀ ਪੱਤਰ ਪਰੇਰਕ)-ਕਸਬਾ ਕੋਟ ਈਸੇ ਖਾਂ ਦੀ ਨਾਮਵਰ ਧਾਰਮਿਕ ਸੰਸਥਾ ਸ਼੍ਰੀ ਚਿੰਤਪੁਰਨੀ ਸੇਵਾ ਮੰਡਲ ਵੱਲੋਂ ਲਗਾਏ ਜਾ ਰਹੇ 18ਵੇਂ ਸਲਾਨਾ ਲੰਗਰ ਸਬੰਧੀ ਕਸਬੇ ਵਿੱਚ ਮੰਡਲ ਦੇ ਵੱਲੋਂ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾਂ ਯਾਤਰਾ ਜਨਤਾ ਟੈਕਸੀ ਤੋਂ ਮਹਾਂਮਾਈ ਦੇ ਪਵਿੱਤਰ ਝੰਡੇ ਦੀ ਰਹਿਨੁਮਾਈ ਅਧੀਨ ਕੱਢੀ ਗਈ। ਇਸ ਸ਼ੋਭਾ ਯਾਤਰਾ ਤੋਂ ਪਹਿਲਾਂ ਮੰਡਲ ਦੇ ਸਾਰੇ ਸੇਵਾਦਾਰਾਂ ਵੱਲੋਂ ਝੰਡਾ ਪੂਜਨ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਚਿੰਤਪੁਰਨੀ ਮਾਤਾ, ਕਾਲੀ ਮਾਤਾ, ਭੋਲੇ ਸ਼ੰਕਰ, ਕਿ੍ਰਸ਼ਨ ਰਾਧਾ ਆਦਿ ਦੀਆਂ ਸੁੰਦਰ ਅਤੇ ਮਨਮੋਹਕਮ ਝਾਂਕੀਆ ਬਣਾਈਆਂ ਗਈਆਂ। ਇਹ ਸ਼ੋਭਾ ਯਾਤਰਾ ਜ਼ੀਰਾ ਰੋਡ, ਤੋਂ ਸ਼ੁਰੂ ਹੋਈ, ਜੋ ਗੁਰੂ ਨਾਨਕ ਮਾਰਕੀਟ, ਅੰਮਿ੍ਰਤਸਰ ਰੋਡ, ਮਸੀਤਾਂ ਗੇਟ, ਮੇਨ ਬਾਬਾ ਤੋਤਲ ਵਾਲੀ ਗਲੀ, ਮਸੀਤਾਂ ਰੋਡ, ਧਰਮਕੋਟ ਰੋਡ, ਮੋਗਾ ਰੋਡ ਕੋਟ ਈਸੇ ਖਾਂ ਤੋਂ ਹੁੰਦੀ ਹੋਈ ਗੁਜ਼ਰੀ ਜਿਸਦਾ ਮਹਾਂਮਾਈ ਦੇ ਭਗਤਾ ਵੱਲੋਂ ਭਾਂਤ ਭਾਂਤ ਦੇ ਪਕਵਾਨ ਬਰੈਡ ਪਕੌੜੇ, ਕੁਲਚੇ ਛੋਲੇ, ਛੰਡੇ ਮਿੱਠੇ ਜਲ ਦੀ ਸ਼ਬੀਲ, ਚਾਹ, ਕੋਲ ਡਰਿੰਕ ਆਦਿ ਦੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ। ਭਗਤ ਜਨਾਂ ਵੱਲੋਂ ਆਤਿਸਬਾਜ਼ੀਆਂ ਅਤੇ ਪਟਾਕੇ ਚਲਾ ਕੇ ਵੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਸਬੰਧੀ ਸੇਵਾਦਾਰਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੰਡਲ ਵੱਲੋਂ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 18 ਲੰਗਰ ਮਿਤੀ 27 ਜੁਲਾਈ ਤੋਂ 31 ਜੁਲਾਈ ਤੱਕ ਗਗਰੇਟ ਤੋਂ ਥੋੜਾ ਜਿਹਾ ਅੱਗੇ ਪੈਟਰੋਲ ਪੰਪ ਦੇ ਨਾਲ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਲਗਾਇਆ ਜਾ ਰਿਹਾ ਹੈ। ਮੰਡਲ ਦੇ ਸੇਵਾਦਾਰਾਂ ਨੇ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦਾ ਲੰਗਰ ਦੇ ਵਿਚ ਵਧ ਚੜ ਕੇ ਸਹਿਯੋਗ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਭਗਤ ਜਨ ਲੰਗਰ ਦੇ ਵਿਚ ਆਪਣੀ ਸੇਵਾ ਦੇਣਾ ਚਾਹੁੰਦਾ ਹੈ ਤਾਂ ਉਹ ਮੰਡਲ ਦੇ ਸੇਵਾਦਰਾਂ ਨੂੰ ਆਪਣੀ ਸੇਵਾ ਦੇ ਸਕਦਾ ਹੈ।