ਬੀਬਾ ਰਾਜਵਿੰਦਰ ਕੌਰ ਨੇ ਪਿੰਡ ਬੱਡੂਵਾਲਾ ਦੇ ਸੱਭਿਆਚਾਰਕ ਮੇਲੇ ’ਚ ਬੰਨਿਆ ਰੰਗ
ਧਰਮਕੋਟ,16 ਜੁਲਾਈ(ਜਸ਼ਨ): ਥੋੜੀ ਦੂਰੀ ਤੇ ਸਥਿਤ ਪਿੰਡ ਬੱਡੂਵਾਲਾ ਵਿਖੇ ਪੀਰ ਬਾਬਾ ਬਹਾਦਰ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ ਮੇਲਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਜੈ ਬਹਾਦੁਰ ਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.), ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮੁੱਖ ਸੇਵਾਦਾਰ ਬਾਬਾ ਪ੍ਰਕਾਸ਼ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਸਭ ਤੋਂ ਪਹਿਲਾਂ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਹਾਦਰ ਸ਼ਾਹ ਦੀ ਦਰਗਾਹ ਉਪਰ ਚਾਦਰ ਚੜਾਉਣ ਦੀ ਰਸਮ ਕੀਤੀ ਗਈ। ਮੇਲੇ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਰਾ ਇਕਬਾਲ ਸਿੰਘ ਸਮਰਾ ਮੁੱਖ ਮਹਿਮਾਨ ਦੇ ਤੌਰ ਪਹੁੰਚੇ। ਉਪਰੰਤ ਧਾਰਮਿਕ ਸਟੇਜ ਦੀ ਸ਼ੁਰੂਆਤ ਗਾਇਕ ਰਾਣਾ ਗਿੱਲ, ਗਾਇਕਾ ਕਿਰਨ ਗਿਲ ਨੇ ਕੀਤੀ। ਉਪਰੰਤ ਗਾਇਕ ਜੋੜੀ ਰਾਜਾ ਸਿੱਧੂ ਤੇ ਬੀਬਾ ਰਾਜਵਿੰਦਰ ਕੋਰ ਵੱਲੋਂ ਆਪਣੇ ਸੁਪਰਹਿੱਟ ਗੀਤਾਂ ਨਾਲ ਮੇਲਾ ਬੰਨੀ ਰੱਖਿਆ। ਉਪਰੰਤ ‘ਨਿੱਕੀ ਅਵਾਜ ਪੰਜਾਬ ਦੀ’ ਜੇਤੂ ਲਵਪ੍ਰੀਤ ਘਾਰੂ ਵੱਲੋਂ ਲੋਕ ਤੱਥਾਂ ਨਾਲ ਵਾਹ ਵਾਹ ਖੱਟੀ। ਆਏ ਮਹਿਮਾਨਾਂ ਨੂੰ ਮੇਲਾ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦਸਵੀਂ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਕਾਰਵਾਈ ਬਲਰਾਜ ਸਿੰਘ ਬਾਜੀ ਵੱਲੋਂ ਬਾਖੂਬੀ ਨਿਭਾਈ ਗਈ। ਸਾਰਾ ਦਿਨ ਠੰਡੇ ਮਿੱਠੇ ਜਲ ਦੀ ਛਬੀਲ, ਦਾਲ ਫੁਲਕਾ, ਚੌਲ ਅਤੇ ਜਲੇਬੀਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਡਾ ਪਰਮਿੰਦਰ ਕੁਮਾਰ, ਮਹਿੰਦਰ ਸਿੰਘ, ਸਰਪੰਚ ਅਮਰਜੀਤ ਸਿੰਘ, ਬਲੌਰ ਸਿੰਘ, ਕੈਪਟਨ ਬਲਵੀਰ ਸਿੰਘ, ਦਰਸ਼ਨ ਕੁਮਾਰ ਝੱਟਾ, ਜਸਵੀਰ ਸਿੰਘ, ਕਮਲ ਰੱਖੜਾ, ਜੱਸਾ ਦਿਓਲ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਰਾਜਾ ਮਿਸਤਰੀ, ਜਸਵਿੰਦਰ ਮਿਸਤਰੀ, ਬਲਜੀਤ ਸਿੰਘ, ਜਗਨ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਬੋਹੜ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।