ਨਗਰ ਪੰਚਾਇਤ ਨੇ ਦੁਕਨਦਾਰਾਂ ਵੱਲੋਂ ਤੈਅ ਸੀਮਾਂ ਤੋਂ ਬਾਹਰ ਰੱਖੇ ਗਏ ਸਮਾਨ ਨੂੰ ਲਿਆ ਕਬਜੇ ’ਚ

ਕੋਟ ਈਸੇ ਖਾਂ,16 ਜੁਲਾਈ (ਜਸ਼ਨ)-ਨਗਰ ਪੰਚਾਇਤ ਕੋਟ ਈਸੇ ਖਾਂ ਦੇ ਈ ਓ ਦਵਿੰਦਰ ਸਿੰਘ ਤੂਰ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕਰਦਿਆਂ ਕਸਬੇ ਦੀਆਂ ਮੁੱਖ ਸੜਕਾਂ ਦੀਆਂ ਸਾਈਡਾਂ ’ਤੇ ਦੁਕਾਨਦਾਰਾਂ ਅਤੇ ਰੇਹੜੀਆਂ ਫੜੀ ਵਾਲਿਆਂ ਵੱਲੋਂ ਤੈਅ ਸੀਮਾਂ ਤੋਂ ਬਾਹਰ ਰੱਖਿਆ ਗਿਆ ਸਮਾਨ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਆਪਣੇ ਕਬਜੇ ਵਿਚ ਲੈ ਲਿਆ। ਇਸ ਮੌਕੇ ਸੈਨਟਰੀ ਇੰਸਪੈਕਟਰ ਜੁਗਰਾਜ ਸਿੰਘ ਅਤੇ ਕਲਰਕ ਰਛਪਾਲ ਸਿੰਘ ਹੇਰ ਨੇ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਆਪਣੇ ਸਮਾਨ ਨੂੰ ਤਹਿ ਕੀਤੀ ਸੀਮਾਂ ਤੋਂ ਕਾਫੀ ਅੱਗੇ ਵਧਾ ਕੇ ਲਗਾਇਆ ਜਾਂਦਾ ਹੈ, ਜਿਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਟ੍ਰੈਫਿਕ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਕਈ ਵਾਰ ਦੁਕਾਨਦਾਰਾਂ ਤੇ ਹੋਰਾਂ ਨੂੰ ਸਮਾਨ ਨੂੰ ਤਹਿ ਸੀਮਾਂ ਵਿਚ ਲਾਉਣ ਦੀ ਅਪੀਲ ਕੀਤੀ ਜਾ ਚੁੱਕੀ ਹੈ, ਪਰ ਫਿਰ ਵੀ ਕਈ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲੇ ਸਮਾਨ ਨੂੰ ਤਹਿ ਹੱਦ ਤੋਂ ਅੱਗੇ ਵਧਾਕੇ ਰੱਖਣ ਤੋੋਂ ਨਹੀਂ ਰੁਕਦੇ। ਜਿਸ ਕਾਰਨ ਉਨਾਂ ਦੇ ਸਮਾਨ ਨੂੰ ਅੱਜ ਜ਼ਬਤ ਕੀਤਾ ਜਾ ਰਿਹਾ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਲੀਪ ਕੀਤੀ ਕਿ ਉਹ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਸਹਿਯੋਗ ਦੇਣ।